ਕੁੱਲੜ ਪੀਜ਼ਾ ਵਾਲੇ ਨੇ ਰੋ-ਰੋ ਕੇ ਦੱਸੀ ਸਾਰੀ ਕਹਾਣੀ, ਕਿਵੇਂ ਲੀਕ ਹੋਈ ਅਸ਼ਲੀਲ ਵੀਡੀਓ

ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁੱਲੜ ਪੀਜ਼ਾ (Kulhad Pizza Couple Viral) ਸਟਾਲ ਦੇ ਮਾਲਕ ਵੱਲੋਂ ਲੋਕਾਂ ਨੂੰ ਮੁੜ ਅਪੀਲ ਕੀਤੀ ਹੈ ਕਿ ਇਸ ਨੂੰ ਡਲੀਟ ਕੀਤਾ ਜਾਵੇ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਵਾਲ ਹੈ। ਇਸ ਦੌਰਾਨ ਉਹ ਰੋ ਰਿਹਾ ਹੈ ਅਤੇ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਇਸ ਨੂੰ ਹੋਰ ਵਾਇਰਲ ਨਾ ਕਰੋ। ਇਸ ਤੋਂ ਪਹਿਲਾਂ ਉਸ ਨੇ ਆਖਿਆ ਸੀ ਕਿ ਉਨ੍ਹਾਂ ਦੀ ਜੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਉਹ ਝੂਠੀ ਹੈ ਅਤੇ AI ਦੀ ਵਰਤੋਂ ਕਰ ਕੇ ਬਣਾਈ ਗਈ ਹੈ।




