1984 ਕਤਲੇਆਮ ਦੇ ਪੀੜਤ ਪਰਿਵਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੱਥੇਦਾਰ ਗਿਆਨੀ ਰਘੁਵੀਰ ਸਿੰਘ ਨੂੰ ਮਿਲਣ ਲਈ ਪੁੱਜੇ ਕਿਹਾ ਸਾਡੀ ਸਮੁੱਚੀ ਟੀਮ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਲਈ ਪੁੱਜੀ ਹੈ। ਇਹਨਾਂ ਪੀੜਿਤ ਪਰਿਵਾਰਾਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਕਿਹਾ 1984 ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ 39 ਸਾਲ ਹੋ ਚੁੱਕੇ ਹਨ ਉਹਨਾਂ ਦੇ ਕਾਤਲਾਂ ਨੂੰ ਅਜੇ ਤੱਕ ਸਜ਼ਾਵਾਂ ਨਹੀਂ ਮਿਲੀਆਂ।
ਜਿਹੜੀ ਭਾਰਤ ਸਰਕਾਰ ਦੀ ਮੋਦੀ ਸਰਕਾਰ ਉਸ ਸਮੇਂ ਵਾਅਦਾ ਕੀਤਾ ਸੀ ਜਦੋਂ ਕੇਂਦਰ ਵਿੱਚ ਸਾਡੀ ਸਰਕਾਰ ਆਵੇਗੀ ਅਸੀਂ ਫਾਸਟ ਟਰੈਕ ਕੋਰਟ ਬਣਾ ਕੇ ਸਿੱਖਾਂ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਉਹਨਾਂ ਕਿਹਾ ਕਿ ਸਿੱਖਾਂ ਦੇ ਕਾਤਲ ਸ਼ਰੇਆਮ ਬਾਹਰ ਘੁੰਮ ਰਹੇ ਹਨ। ਸਿਰਫ ਇੱਕੋ ਹੀ ਮਗਰਮੱਛ ਨੂੰ ਸਜਾ ਦਿੱਤੀ ਗਈ ਹੈ ਸੱਜਣ ਕੁਮਾਰ ਨੂੰ ਉਸ ਉਪਰ ਚਾਰ ਕੇਸ ਦਰਜ ਸਨ ਜਿਨ੍ਹਾਂ ਵਿੱਚੋ ਦੋ ਵਿਚੋਂ ਬਰੀ ਹੋ ਗਿਆ ਉੱਥੇ ਹੀ ਜਗਦੀਸ਼ ਟਾਈਟਲ ਨੂੰ ਕਲੀਨ ਚਿੱਟ ਦਿੱਤੀ ਗਈ ਸਨ।
ਉਣਾ ਨੇ ਕਿਹਾ ਕਿ ਰਾਹੁਲ ਗਾਂਧੀ ਅੰਮ੍ਰਿਤਸਰ ਦਰਬਾਰ ਸਾਹਿਬ ਆਇਆ ਸੀ ਉਹ ਇੱਥੇ ਸੇਵਾ ਕਰਕੇ ਗਿਆ ਹੈ। ਇਹ ਸਿਰਫ ਇਲੈਕਸ਼ਨ ਸਟੰਟ ਸੀ ਕਿਉਂਕਿ ਸਿੱਖਾਂ ਦੀਆਂ ਵੋਟਾਂ ਲੈਣ ਦੇ ਲਈ ਉਹ ਦਰਬਾਰ ਸਾਹਿਬ ਦੀ ਸੇਵਾ ਕਰਕੇ ਗਿਆ ਹੈ। ਉਸ ਪਰਿਵਾਰ ਨੂੰ ਕੋਈ ਪਛਤਾਵਾ ਨਹੀਂ ਹੈ ਉਹਦੀ ਦਾਦੀ ਨੇ ਅਕਾਲ ਤਖਤ ਸਾਹਿਬ ਤੇ ਤੋਪਾਂ ਦੇ ਨਾਲ ਹਮਲਾ ਕਰਵਾਇਆ ਉਹਨਾਂ ਵੱਲੋਂ ਕੋਈ ਸਿੱਖ ਕੌਮ ਕੋਲ ਮੁਾਫੀ ਨਹੀਂ ਮੰਗੀ ਗਈ।
ਕਿਹਾ ਸਿੱਖਾਂ ਦੇ ਨਾਲ ਪੰਜਾਬ ਦੇ ਵਿੱਚ ਮਤਰੇਈ ਮਾ ਵਾਲ਼ਾ ਸਲੂਕ ਕੀਤਾ ਜਾਂਦਾ ਹੈ। ਕਿਹਾ ਪੰਜਾਬ ਦੇ ਵਿੱਚ 1984 ਦੇ 25000 ਦੇ ਕਰੀਬ ਕਤਲੇਆਮਲਾ ਪਰਿਵਾਰ ਰਹਿ ਰਿਹਾ ਹੈ। ਸਾਡੇ ਪੀੜਿਤ ਪਰਿਵਾਰ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਇਹਨਾਂ ਪੀੜਿਤ ਪਰਿਵਾਰਾਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਵੀ ਦੋ ਨੰਬਰ ਸ਼ਹਿਰੀ ਗਿਣੇ ਜਾਂਦੇ ਹਾਂ ਕਿਹਾ ਪੰਜਾਬ ਹਰਿਆਣਾ ਹਾਈਕੋਰਟ ਨੇ ਫੈਸਲਾ ਕੀਤਾ ਸੀ ਜਿੰਨੇ ਵੀ ਦੰਗਾ ਪੀੜਿਤ ਪਰਿਵਾਰ ਹਨ ਇਹਨਾਂ ਨੂੰ ਮਕਾਨ ਦਿੱਤਾ ਜਾਵੇਗਾ। ਪਰ ਅੱਜ ਤੱਕ ਕੋਈ ਸਾਨੂੰ ਮਕਾਨ ਨਹੀਂ ਦਿੱਤਾ ਗਿਆ। ਨਾ ਹੀ ਸਾਨੂੰ ਕੋਈ ਕਾਰੋਬਾਰ ਕਰਨ ਲਈ ਜਗ੍ਹਾ ਦਿੱਤੀ ਗਈ।
ਕਿਹਾ ਜੇਕਰ ਪੈਨਸ਼ਨਾਂ ਲਗਾਈਆਂ ਹਨ ਉਹ 6000 ਰੂਪਏ ਦੇ ਕਰੀਬ ਹਨ ਸਾਡੀ ਸਰਕਾਰ ਕੋਲੋਂ ਮੰਗ ਹੈ ਕਿ 10,000 ਰੂਪਏ ਪੈਨਸ਼ਨ ਕੀਤੀ ਜਾਵੇ। ਤੇ ਜਿਹੜੇ ਸਾਡੇ ਬੱਚੇ ਬੇਰੋਜਗਾਰ ਹਨ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਕਿਹਾ ਇੱਕ ਦਸੰਬਰ ਨੂੰ ਅਸੀਂ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਸਾਡੀਆ ਪੰਜ ਬੀਬੀਆਂ ਮਰਨ ਵਰਤ ਤੇ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਬੈਠਣਗੀਆਂ ਕਿਹਾ ਇਹ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਸਿੱਖ ਵਿਰੋਧੀ ਸਰਕਾਰ ਹੈ ਤੇ ਇਹਨਾਂ ਦੀ ਅਫਸਰ ਸ਼ਾਹੀ ਵੀ ਸਾਡਾ ਕੋਈ ਕੰਮ ਨਹੀਂ ਕਰ ਰਹੀ ਅਸੀਂ ਇਹਨਾਂ ਦਾ ਆਉਣ ਵਾਲੀ ਚੋਣਾਂ ਚ ਬਾਈਕਾਟ ਕਰਦੇ ਹਾਂ।
ਪੀੜਿਤ ਪਰਿਵਾਰਾਂ ਨੇ ਕਿਹਾ ਜਥੇਦਾਰ ਨੇ ਸਾਨੂੰ ਅਸ਼ਵਾਸਨ ਦਿੱਤਾ ਹੈ ਕਿ ਇਹ ਮੰਗ ਪੱਤਰ ਤੁਹਾਡਾ ਪੰਜਾਬ ਸਰਕਾਰ ਕੋਲ ਭੇਜਿਆ ਜਾਵੇਗਾ। ਜਿਹੜੀ ਭਾਰਤ ਸਰਕਾਰ ਹੈ ਉਸ ਨੂੰ ਵੀ ਇਹ ਮੰਗ ਪੱਤਰ ਭੇਜਿਆ ਜਾਵੇਗਾ। ਤਾਂ ਕਿ ਇਹ ਪੀੜਿਤ ਪਰਿਵਾਰਾਂ ਦੀ ਸੁਣਵਾਈ ਹੋ ਸਕੇ। ਸਾਨੂੰ ਅਕਾਲ ਤਖਤ ਸਾਹਿਬ ਤੇ ਪੂਰਾ ਭਰੋਸਾ ਹੈ ਸਾਡੀ ਸੁਪਰੀਮ ਕੋਰਟ ਅਦਾਲਤ ਸਾਡੀ ਅਕਾਲ ਤਖਤ ਸਾਹਿਬ ਹੈ।
ਕਿਹਾ ਸਾਨੂੰ ਅਜੇ ਤੱਕ ਆਸ ਹੈ ਕਿ ਸਾਡੇ ਪੀੜਿਤ ਪ੍ਰਬੰਧ ਦੀ ਸੁਣਵਾਈ ਕੀਤੀ ਜਾਵੇਗੀ। ਅਸੀਂ ਆਪਣੇ ਪੀੜਿਤ ਪਰਿਵਾਰ ਦੇ ਲਈ ਇਨਸਾਫ ਦੀ ਲੜਾਈ ਲੜ ਰਹੇ ਹਾਂ। ਕਿਹਾ ਪਿਛਲੇ 39 ਸਾਲ ਤੋਂ ਇਨਾ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਪਰ ਅਸੀਂ ਫਿਰ ਵੀ ਅਦਾਲਤਾਂ ਵਿੱਚ ਇਹਨਾਂ ਦੇ ਖਿਲਾਫ ਕੇਸ ਲੜ ਰਹੇ ਹਾਂ ਇਹ ਮਸਲੇ ਉਦੋਂ ਤੱਕ ਚਲਦੇ ਰਹਿਣਗੇ ਜਦੋਂ ਤੱਕ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਨਹੀਂ ਮਿਲਦੀਆਂ।





