ਜੇਲ੍ਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਕਥਿੱਤ ਸਖਤੀ ਦੇ ਬਾਵਜੂਦ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿੱਚ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਸਿਲਸਿਲੇ ਵਿਚ ਨਵੇਂ ਅੰਗਰੇਜੀ ਸਾਲ ਤੋਂ ਇਕ ਦਿਨ ਪਹਿਲੋਂ ਵੀ ਜੇਲ੍ਹ ਵਿਚੋਂ 5 ਮੋਬਾਈਲ ਫੋਨ ਅਤੇ 14.50 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ।ਇਸ ਸਬੰਧੀ ਪੁਲਿਸ ਨੇ ਜੇਲ੍ਹ ਅਧਿਕਾਰੀਆਂ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਅਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਆਲਮ ਇਹ ਹੈ ਕਿ ਇਕ ਪਾਸੇ ਕੇਂਦਰੀ ਜੇਲ੍ਹ ਵਿਚੋਂ ਤਲਾਸ਼ੀ ਦੌਰਾਨ ਮੋਬਾਈਲ ਅਤੇ ਨਸ਼ੇ ਬਰਾਮਦ ਹੋਏ ਵਿਖਾ ਕੇ ਅਧਿਕਾਰੀਆਂ ਵੱਲੋਂ ਆਪਣੀ ਪਿੱਠ ਥਾਪੜੀ ਜਾ ਰਹੀ ਹੈ, ਦੂਜੇ ਪਾਸੇ ਇਸੇ ਜੇਲ੍ਹ ਵਿਚੋਂ ਇਕ ਮਹੀਨੇ ਵਿਚ ਇਕ ਫੋਨ ਤੋਂ ਹੀ 38 ਹਜ਼ਾਰ ਤੋਂ ਵੀ ਵੱਧ ਕਾਲਾਂ ਕੀਤੇ ਜਾਣ ਦਾ ਮਾਮਲਾ ਵੀ ਅਜੇ ਬੀਤੇ ਦਿਨੀਂ ਹੀ ਸਾਹਮਣੇ ਆਇਆ ਹੈ।ਤਾਜ਼ਾ ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫ਼ਿਰੋਜ਼ਪੁਰ ਦੇ ਸਹਾਇਕ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਨਿਰਮਲਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਨੇ ਦੱਸਿਆ ਕਿ ਬੀਤੇ ਦਿਨ ਆਪਣੇ ਸਾਥੀ ਕਰਮਚਾਰੀਆਂ ਸਮੇਤ ਜੇਲ੍ਹ 'ਚ ਤਲਾਸ਼ੀ ਦੌਰਾਨ ਉਨ੍ਹਾਂ ਨਜ਼ਰਬੰਦ ਕੈਦੀ ਲਵਪ੍ਰੀਤ ਸੀ. ਸਿੰਘ ਉਰਫ ਲਵਰੀ ਪੁੱਤਰ ਪ੍ਰੇਮ ਕੁਮਾਰ ਵਾਸੀ ਮੱਖੂ ਪਾਸੋਂ ਬਿਨਾਂ ਸਿਮ ਕਾਰਡ ਵਾਲਾ ਮੋਬਾਈਲ ਅਤੇ ਲਾਵਾਰਿਸ ਪਿਆ ਟੱਚ ਸਕਰੀਨ ਵਾਲਾ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ ਹੈ।
ਇਕ ਹੋਰ ਮਾਮਲੇ 'ਚ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੀਰ ਸਿੰਘ ਨੇ ਸਾਥੀ ਕਰਮਚਾਰੀਆਂ ਸਮੇਤ ਜੇਲ੍ਹ ਅੰਦਰ ਤਲਾਸ਼ੀ ਦੌਰਾਨ 1 ਮੋਬਾਈਲ ਫ਼ੋਨ ਦੇ ਕੀ-ਪੈਡ, 2 ਮੋਬਾਈਲ ਫ਼ੋਨ ਦੀਆਂ ਟੱਚ ਸਕਰੀਨਾਂ ਅਤੇ 14.50 ਗ੍ਰਾਮ ਨਸ਼ੀਲਾ ਪਦਾਰਥ ਸਲਫ਼ਾ ਸਮੇਤ ਲਾਵਾਰਿਸ ਪਿਆ ਬਰਾਮਦ ਕੀਤਾ ਹੈ | ਉਕਤ ਮਾਮਲਿਆਂ ਦੀ ਜਾਂਚ ਕਰ ਰਹੇ ਥਾਣਾ ਮੁਖੀ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ 'ਚ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਾਲ 2023 ਵਿਚ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚੋਂ 500 ਤੋਂ ਵੀ ਵੱਧ ਮੋਬਾਈਲ ਫੋਨਾਂ ਤੋਂ ਇਲਾਵਾ ਵੱਡੀ ਮਾਤਰਾ ਵਿਚ ਨਸ਼ੇ ਅਤੇ ਸਿਗਰਟ ਬੀੜੀਆਂ ਬਰਾਮਦ ਹੋਏ ਹਨ।ਇਥੇ ਇਹ ਵੀ ਜਿਕਰਯੋਗ ਹੈ ਕਿ ਸਾਲ 2023 ਦੇ ਆਖਰੀ ਦਿਨਾਂ ਵਿਚ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਬੇਨਿਯਮੀਆਂ ਕਾਰਨ ਕਾਫੀ ਚਰਚਾ ਵਿਚ ਰਹੀ ਹੈ। ਇਸੇ ਜੇਲ੍ਹ ਵਿੱਚ ਬੰਦ ਨਸ਼ਾ ਸਮੱਗਲਰਾਂ ਵੱਲੋਂ ਜੇ ਕਰ ਇਕੋ ਮਹੀਨੇ ਵਿਚ ਇਕ ਮੋਬਾਈਲ ਫੋਨ ਤੋਂ ਰਿਕਾਰਡ 38 ਹਜ਼ਾਰ ਤੋਂ ਵੀ ਵੱਧ ਕਾਲਾਂ ਜਰੀਏ ਕਰੋੜਾਂ ਰੁਪਏ ਦੀ ਡਰੱਗਸ ਵੇਚਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿਚ ਜੇਲ੍ਹ ਦੇ ਕਈ ਅਧਿਕਾਰੀਆਂ ਦੇ ਖਿਲਾਫ ਮੁਅੱਤਲੀ ਦੇ ਨਾਲ ਨਾਲ ਪਰਚੇ ਵੀ ਦਰਜ ਕੀਤੇ ਗਏ ਹਨ।
5 Mobile Phones 14 50 Grams Of Narcotics Recovered During Search In Central Jail
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)