ਇਨਸਾਨ ਦਾ ਸੁਭਾਅ ਹੈ ਕਿ ਉਹ ਨਵੀਆਂ ਲੱਭਤਾਂ ਤੇ ਨਵੇਂ ਵਰਤਾਰਿਆਂ ਤੋਂ ਉਤਸ਼ਾਹਿਤ ਹੁੰਦਾ ਰਹਿੰਦਾ ਹੈ। ਅਸਲ ਵਿੱਚ ਇਹ,ਉਸ ਦੇ ਨਵਾਂ ਜਾਨਣ ਤੋਂ ਨਵਾਂ ਅਪਣਾਉਣ ਤੇ ਮਾਨਣ ਤੱਕ ਦੀ ਚਾਹਤ ਹੀ ਉਸ ਦੀ ਤਰੱਕੀ ਦਾ ਵਸੀਲਾ ਬਣਦੀ ਹੈ। ਜਦ ਸਾਡੇ ਲੋਕਾਂ ਨੇ ਇਹ ਵਾਕ ਸੁਣਿਆ ਕਿ ਦੁਨੀਆ ਇੱਕ ਗਲੋਬਲ ਪਿੰਡ ਬਣਨ ਵੱਲ ਤੁਰੀ ਹੋਈ ਹੈ ਤਾਂ ਆਮ ਲੋਕਾਂ ਨੂੰ ਤਾਂ ਇਹੋ ਹੀ ਜਾਪਿਆ ਸੀ ਕਿ ਲੋਕ ਇੱਕ ਸੂਬੇ ਜਾਂ ਇੱਕ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਵਾਂਗ ਇੱਕ ਦੁਜੇ ਨਾਲ ਮਿਲਣ ਵਰਤਣ ਲੱਗ ਪੈਣਗੇ। ਸਧਾਰਨ ਲੋਕਾਂ ਨੇ ਤਾਂ ਹੋ ਸਕਦਾ ਹੈ ਇਹ ਵੀ ਸੋਚਿਆ ਹੋਵੇ ਕਿ ਦੂਜੇ ਦੇਸ਼ਾਂ ਦੀਆਂ ਜਿਹੜੀਆਂ ਚੀਜ਼ਾਂ ਵਸਤਾਂ ਉਹ ਚੋਰੀ-ਛੁਪੀਂ ਖ਼ਰੀਦਦੇ ਜਾਂ ਮੰਗਵਾਉਂਦੇ ਹਨ ,ਉਹ ਆਮ ਹੀ ਮਿਲਣ ਲੱਗ ਪੈਣਗੀਆਂ।
ਇਹ ਕੁਝ ਕਾਫ਼ੀ ਹੱਦ ਤੱਕ ਹੋਇਆ ਵੀ, ਕਿ ਇੱਕ ਦੇਸ਼ ਦੇ ਬਣੇ ਸਾਮਾਨ ਤੇ ਗੈਜੇਟਸ ਆਦਿ ਦੂਜੇ ਦੇਸ਼ਾਂ ਤੱਕ ਤਾਂ ਆਸਾਨੀ ਨਾਲ ਪਹੁੰਚਣ ਲੱਗ ਪਏ ਸਗੋਂ ਇੰਟਰਨੈੱਟ ਦੇ ਸਹਾਰੇ ਵੱਖ-ਵੱਖ ਦੇਸ਼ਾਂ ਵਿੱਚ ਰਹਿਣ ਵਾਲਿਆਂ ਵਿਚਕਾਰ ਆਨ-ਲਾਈਨ ਗੱਲਾਂ ਬਾਤਾਂ ਵੀ ਹੋਣ ਲੱਗ ਪਈਆਂ। ਕੋਵਿਡ ਵੇਲੇ ਤੋਂ ਤਾਂ ਇਸ ਸਹੂਲਤ ਦਾ ਖੁੱਲ੍ਹ ਕੇ ਲਾਭ ਲਿਆ ਜਾਣ ਲੱਗ ਪਿਆ। ਜਦੋਂ ਘਰਾਂ ਤੋਂ ਕੋਈ ਬਾਹਰ ਵੀ ਨਹੀਂ ਸੀ ਨਿਕਲ ਸਕਦਾ ਉਦੋਂ ਜ਼ੂਮ, ਗੂਗਲ ਤੇ ਇਸ ਤਰਾਂ ਦੇ ਐਪ ਵੱਖ ਵੱਖ ਦੇਸ਼ਾਂ ਦੇ ਲੋਕਾਂ ਵਿਚਕਾਰ ਸੰਵਾਦ ਜਾਰੀ ਰੱਖਣ ਵਾਸਤੇ ਬਹੁਤ ਕੰਮ ਆਏ।
ਕਈ ਦੇਸ਼ਾਂ ਦੇ ਲੇਖਕ ਜਦੋਂ ਆਪਣੇ ਮੋਬਾਈਲ ਜਾਂ ਲੈਪਟੌਪ ਦੀ ਸਕਰੀਨ ਰਾਹੀਂ ਸਾਹਮਣੇ ਬੈਠ ਕੇ ਗੱਲਾਂ ਕਰਨ ਵਾਂਗ ਮਹਿਸੂਸ ਕਰਦੇ ਤਾਂ ਲੱਗਦਾ ਸੀ ਸੱਚਮੁੱਚ ਅਸੀਂ ਗਲੋਬਲ ਪਿੰਡ ਦੇ ਵਾਸੀ ਬਣ ਗਏ ਹਾਂ ਪਰ ਆਮ ਲੋਕਾਂ ਵਿਚਾਰਿਆਂ ਦਾ ਤਾਂ ਇਸ ਵਰਤਾਰੇ ’ਚ ਸਿਰਫ਼ ਏਨਾ ਕੁ ਹੀ ਹਿੱਸਾ ਰਿਹਾ ਕਿ ਉਹ ਉਤਸ਼ਾਹਿਤ ਤੇ ਖੁਸ਼ ਹੁੰਦੇ ਰਹੇ| ਉਂਜ ਇਹ ਇਕੱਠੇ ਹੋਣਾ ਕੇ ਭ੍ਰਾਤਰੀਭਾਵ ਨੂੰ ਹੁੰਗਾਰਾ ਦੇਣਾ ਕੋਈ ਮਾੜਾ ਵਿਚਾਰ ਵੀ ਨਹੀਂ ਸੀ ਜੇ ਇਸ ਨੂੰ ਮਨੁੱਖਤਾ ਦੇ ਭਲੇ ਦੀਆਂ ਧਾਰਾਵਾਂ ਦੇ ਅਧੀਨ ਹੀ ਅੱਗੇ ਵਧਾਇਆ ਜਾਂਦਾ ਪਰ ਇਹ ਵਰਤਾਰਾ ਕੁਝ ਹੀ ਦਹਾਕੇ ਪਹਿਲਾਂ ਵਿਸ਼ਵ ਮੰਡੀ ਵੱਲੋਂ ਖੂਬਸੂਰਤ ਵਲਗਣਾਂ ਦੇ ਲਿਬਾਸ ਵਿਚ ਲਪੇਟ ਕੇ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਤੀਜੀ ਦੁਨੀਆ ਦੇ ਦੇਸ਼ ਖੁਸ਼ੀ ਨਾਲ ਇਸ ਭੁਲਾਵੇ ਵਿੱਚ ਸ਼ਾਮਿਲ ਹੁੰਦੇ ਤੁਰੇ ਗਏ।
ਕੁਝ ਹੀ ਦਹਾਕਿਆਂ ਵਿੱਚ ਹਰੇਕ ਸ਼ਹਿਰ ’ਚ ਅੰਤਰ-ਰਾਸ਼ਟਰੀ ਕੰਪਨੀਆਂ ਦੇ ਵੱਡੇ ਵੱਡੇ ਮਾਲ ਖੁੱਲ੍ਹ ਗਏ ਜਿੱਥੇ ਵੱਡੇ ਬਰਾਂਡਾਂ ਦਾ ਸਮਾਨ ਵਿਕਣ ਲੱਗ ਪਿਆ। ਸਾਨੂੰ ਵੀ ਬਰਾਂਡਿਡ ਜ਼ਿੰਦਗੀ ਦੀ ਲਲ੍ਹਕ ਪੈਦਾ ਹੋਣ ਲੱਗੀ। ਇਸ ਤਰਾਂ ਲੋੜੀਂਦੀਆਂ ਵਸਤਾਂ ਦੇ ਨਾਲ ਕਈ ਬੇਲੋੜੀਆਂ ਚੀਜ਼ਾਂ ਵੀ ਚੁੱਕੀਆਂ ਜਾਣ ਲੱਗ ਪਈਆਂ ਤੇ ਘਰਾਂ ਦੇ ਬਜਟ ’ਤੇ ਵੀ ਅਸਰ ਪੈਣ ਕਾਰਨ ਵਧੇਰੇ ਪੈਸਾ ਕਮਾਉਣ ਦੀ ਰੁਚੀ ਵੀ ਪ੍ਰਬਲ ਹੋਣ ਲੱਗੀ।
ਕੁਝ ਹੀ ਦਹਾਕਿਆਂ ਵਿੱਚ ਹਰੇਕ ਸ਼ਹਿਰ ’ਚ ਅੰਤਰ-ਰਾਸ਼ਟਰੀ ਕੰਪਨੀਆਂ ਦੇ ਵੱਡੇ ਵੱਡੇ ਮਾਲ ਖੁੱਲ੍ਹ ਗਏ ਜਿੱਥੇ ਵੱਡੇ ਬਰਾਂਡਾਂ ਦਾ ਸਮਾਨ ਵਿਕਣ ਲੱਗ ਪਿਆ। ਸਾਨੂੰ ਵੀ ਬਰਾਂਡਿਡ ਜ਼ਿੰਦਗੀ ਦੀ ਲਲ੍ਹਕ ਪੈਦਾ ਹੋਣ ਲੱਗੀ। ਇਸ ਤਰਾਂ ਲੋੜੀਂਦੀਆਂ ਵਸਤਾਂ ਦੇ ਨਾਲ ਕਈ ਬੇਲੋੜੀਆਂ ਚੀਜ਼ਾਂ ਵੀ ਚੁੱਕੀਆਂ ਜਾਣ ਲੱਗ ਪਈਆਂ ਤੇ ਘਰਾਂ ਦੇ ਬਜਟ ’ਤੇ ਵੀ ਅਸਰ ਪੈਣ ਕਾਰਨ ਵਧੇਰੇ ਪੈਸਾ ਕਮਾਉਣ ਦੀ ਰੁਚੀ ਵੀ ਪ੍ਰਬਲ ਹੋਣ ਲੱਗੀ।
ਕੁਝ ਹੀ ਦਹਾਕਿਆਂ ਵਿੱਚ ਹਰੇਕ ਸ਼ਹਿਰ ’ਚ ਅੰਤਰ-ਰਾਸ਼ਟਰੀ ਕੰਪਨੀਆਂ ਦੇ ਵੱਡੇ ਵੱਡੇ ਮਾਲ ਖੁੱਲ੍ਹ ਗਏ ਜਿੱਥੇ ਵੱਡੇ ਬਰਾਂਡਾਂ ਦਾ ਸਮਾਨ ਵਿਕਣ ਲੱਗ ਪਿਆ। ਸਾਨੂੰ ਵੀ ਬਰਾਂਡਿਡ ਜ਼ਿੰਦਗੀ ਦੀ ਲਲ੍ਹਕ ਪੈਦਾ ਹੋਣ ਲੱਗੀ। ਇਸ ਤਰਾਂ ਲੋੜੀਂਦੀਆਂ ਵਸਤਾਂ ਦੇ ਨਾਲ ਕਈ ਬੇਲੋੜੀਆਂ ਚੀਜ਼ਾਂ ਵੀ ਚੁੱਕੀਆਂ ਜਾਣ ਲੱਗ ਪਈਆਂ ਤੇ ਘਰਾਂ ਦੇ ਬਜਟ ’ਤੇ ਵੀ ਅਸਰ ਪੈਣ ਕਾਰਨ ਵਧੇਰੇ ਪੈਸਾ ਕਮਾਉਣ ਦੀ ਰੁਚੀ ਵੀ ਪ੍ਰਬਲ ਹੋਣ ਲੱਗੀ।
ਇਸ ਵਰਤਾਰੇ ਦੀ ਇੱਕ ਪਰਤ ਜਿਹੜੀ ਸਭ ਕੁਝ ਘੜ ਜਾਂ ਉਸਾਰ ਰਹੀ ਸੀ ਤੇ ਉਹ ਹੈ ਮੰਡੀ ਦੀ ਪਰਤ, ਕਾਰਪੋਰੇਟ ਗਲਬੇ ਦੀ ਪਰਤ ਜੋ ਦੂਜੀ ਪਰਤ ਅਰਥਾਤ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ਨੂੰ ਰੁਜ਼ਗਾਰ ਦੇ ਬਹਾਨੇ ਥੋੜ੍ਹੇ ਜਿਹੇ ਪੈਸੇ ਦੇ ਕੇ ਆਪਣੇ ਵਾਸਤੇ ਸਮਾਨ ਬਣਵਾ ਰਹੀ ਸੀ ਤੇ ਉਨ੍ਹਾਂ ਦਾ ਬਣਾਇਆ ਸਮਾਨ ਫਿਰ ਮਾਲਜ਼ ਰਾਹੀਂ ਉਨਾਂ ਹੀ ਲੋਕਾਂ ਨੂੰ ਮਹਿੰਗੇ ਭਾਅ ਵੇਚ ਰਹੀ ਸੀ| ਇਸ ਵਰਤਾਰੇ ਦੀ ਤੀਜੀ ਪਰਤ ਦੇਸ਼ਾਂ ਦੀਆਂ ਸਰਕਾਰਾਂ ਹਨ।
ਇੱਕ ਵਾਰ ਮੈਂ ਅਮਰੀਕਾ ਤੋਂ ਬੱਚਿਆਂ ਵਾਸਤੇ ਕੱਪੜੇ ਲੈ ਕੇ ਗਈ ਤਾਂ ਭਾਰਤ ਜਾ ਕੇ ਲੇਬਲ ਵੇਖ ਕੇ ਹੈਰਾਨ ਹੋ ਗਈ| ਉਹ ਕੱਪੜੇ ਭਾਰਤ, ਬੰਗਲਾ ਦੇਸ਼ ਤੇ ਸ੍ਰੀਲੰਕਾ ਦੇ ਬਣੇ ਹੋਏ ਸਨ। ਇਹੋ ਵਰਤਾਰਾ ਇਹ ਕਾਰਪੋਰੇਟੀ ਪਰਤ ਸਾਰੀ ਦੁਨੀਆ ਵਿਚ ਚੱਲ ਰਹੀ ਹੈ। ਇੱਕ ਵਾਰ ਮੈਂ ਪੜ੍ਹਿਆ ਸੀ ਕਿ ਅਮਰੀਕਾ ’ਚ ਵਿਕਦੀਆਂ ਮਹਿੰਗੇ ਬਰਾਂਡ ਦੀਆਂ ਮਰਦਾਵੀਆਂ ਕਮੀਜ਼ਾਂ ਨੂੰ ਬੰਗਲਾ ਦੇਸ਼ ਦੀ ਇੱਕ ਫੈਕਟਰੀ ’ਚ ਸੀਤਾ ਜਾਂਦਾ ਹੈ ਤੇ ਦਰਜ਼ੀ ਔਰਤਾਂ ਨੌ ਰੁਪਏ ਪ੍ਰਤੀ ਕਮੀਜ਼ ਦੇ ਰੇਟ ’ਤੇ ਇੱਕ ਕਮੀਜ਼ ਸਿਓਂ ਕੇ ਦੇ ਰਹੀਆਂ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਇੱਕ ਔਰਤ ਮੈਨੂੰ ਮਿਲੀ ਜਿਹੜੀ ਇੱਕ ਦੁਕਾਨ ਵਾਸਤੇ ਬੱਚਿਆਂ ਦੇ ਕੋਟ ਸਿਊਂਦੀ ਸੀ। ਉਸ ਨੇ ਦੱਸਿਆ ਕਿ ਉਸ ਨੂੰ ਇੱਕ ਕੋਟ ਦੀ ਸਵਾਈ ਪੈਂਤੀ ਰੁਪਏ ਮਿਲਦੀ ਹੈ।
ਕੁਝ ਹੀ ਦਹਾਕਿਆਂ ਵਿੱਚ ਹਰੇਕ ਸ਼ਹਿਰ ’ਚ ਅੰਤਰ-ਰਾਸ਼ਟਰੀ ਕੰਪਨੀਆਂ ਦੇ ਵੱਡੇ ਵੱਡੇ ਮਾਲ ਖੁੱਲ੍ਹ ਗਏ ਜਿੱਥੇ ਵੱਡੇ ਬਰਾਂਡਾਂ ਦਾ ਸਮਾਨ ਵਿਕਣ ਲੱਗ ਪਿਆ। ਸਾਨੂੰ ਵੀ ਬਰਾਂਡਿਡ ਜ਼ਿੰਦਗੀ ਦੀ ਲਲ੍ਹਕ ਪੈਦਾ ਹੋਣ ਲੱਗੀ। ਇਸ ਤਰਾਂ ਲੋੜੀਂਦੀਆਂ ਵਸਤਾਂ ਦੇ ਨਾਲ ਕਈ ਬੇਲੋੜੀਆਂ ਚੀਜ਼ਾਂ ਵੀ ਚੁੱਕੀਆਂ ਜਾਣ ਲੱਗ ਪਈਆਂ ਤੇ ਘਰਾਂ ਦੇ ਬਜਟ ’ਤੇ ਵੀ ਅਸਰ ਪੈਣ ਕਾਰਨ ਵਧੇਰੇ ਪੈਸਾ ਕਮਾਉਣ ਦੀ ਰੁਚੀ ਵੀ ਪ੍ਰਬਲ ਹੋਣ ਲੱਗੀ। ਇਸ ਵਰਤਾਰੇ ਦੀ ਇੱਕ ਪਰਤ ਜਿਹੜੀ ਸਭ ਕੁਝ ਘੜ ਜਾਂ ਉਸਾਰ ਰਹੀ ਸੀ ਤੇ ਉਹ ਹੈ।
ਮੰਡੀ ਦੀ ਪਰਤ, ਕਾਰਪੋਰੇਟ ਗਲਬੇ ਦੀ ਪਰਤ ਜੋ ਦੂਜੀ ਪਰਤ ਅਰਥਾਤ ਵਿਕਾਸਸ਼ੀਲ ਦੇਸ਼ਾਂ ਦੇ ਲੋਕਾਂ ਨੂੰ ਰੁਜ਼ਗਾਰ ਦੇ ਬਹਾਨੇ ਥੋੜ੍ਹੇ ਜਿਹੇ ਪੈਸੇ ਦੇ ਕੇ ਆਪਣੇ ਵਾਸਤੇ ਸਮਾਨ ਬਣਵਾ ਰਹੀ ਸੀ ਤੇ ਉਨ੍ਹਾਂ ਦਾ ਬਣਾਇਆ ਸਮਾਨ ਫਿਰ ਮਾਲਜ਼ ਰਾਹੀਂ ਉਨਾਂ ਹੀ ਲੋਕਾਂ ਨੂੰ ਮਹਿੰਗੇ ਭਾਅ ਵੇਚ ਰਹੀ ਸੀ। ਇਸ ਵਰਤਾਰੇ ਦੀ ਤੀਜੀ ਪਰਤ ਦੇਸ਼ਾਂ ਦੀਆਂ ਸਰਕਾਰਾਂ ਹਨ। ਇੱਕ ਵਾਰ ਮੈਂ ਅਮਰੀਕਾ ਤੋਂ ਬੱਚਿਆਂ ਵਾਸਤੇ ਕੱਪੜੇ ਲੈ ਕੇ ਗਈ ਤਾਂ ਭਾਰਤ ਜਾ ਕੇ ਲੇਬਲ ਵੇਖ ਕੇ ਹੈਰਾਨ ਹੋ ਗਈ। ਉਹ ਕੱਪੜੇ ਭਾਰਤ, ਬੰਗਲਾ ਦੇਸ਼ ਤੇ ਸ੍ਰੀਲੰਕਾ ਦੇ ਬਣੇ ਹੋਏ ਸਨ।
ਇਹੋ ਵਰਤਾਰਾ ਇਹ ਕਾਰਪੋਰੇਟੀ ਪਰਤ ਸਾਰੀ ਦੁਨੀਆ ਵਿਚ ਚੱਲ ਰਹੀ ਹੈ। ਇੱਕ ਵਾਰ ਮੈਂ ਪੜ੍ਹਿਆ ਸੀ ਕਿ ਅਮਰੀਕਾ ’ਚ ਵਿਕਦੀਆਂ ਮਹਿੰਗੇ ਬਰਾਂਡ ਦੀਆਂ ਮਰਦਾਵੀਆਂ ਕਮੀਜ਼ਾਂ ਨੂੰ ਬੰਗਲਾ ਦੇਸ਼ ਦੀ ਇੱਕ ਫੈਕਟਰੀ ’ਚ ਸੀਤਾ ਜਾਂਦਾ ਹੈ ਤੇ ਦਰਜ਼ੀ ਔਰਤਾਂ ਨੌ ਰੁਪਏ ਪ੍ਰਤੀ ਕਮੀਜ਼ ਦੇ ਰੇਟ ’ਤੇ ਇੱਕ ਕਮੀਜ਼ ਸਿਓਂ ਕੇ ਦੇ ਰਹੀਆਂ ਹਨ। ਇਸੇ ਤਰ੍ਹਾਂ ਪੰਜਾਬ ਵਿੱਚ ਇੱਕ ਔਰਤ ਮੈਨੂੰ ਮਿਲੀ ਜਿਹੜੀ ਇੱਕ ਦੁਕਾਨ ਵਾਸਤੇ ਬੱਚਿਆਂ ਦੇ ਕੋਟ ਸਿਊਂਦੀ ਸੀ| ਉਸ ਨੇ ਦੱਸਿਆ ਕਿ ਉਸ ਨੂੰ ਇੱਕ ਕੋਟ ਦੀ ਸਵਾਈ ਪੈਂਤੀ ਰੁਪਏ ਮਿਲਦੀ ਹੈ।
ਤੁਸੀਂ ਕੋਟ ਸਵਾਓ ਤਾਂ ਉਸ ਦੀ ਸਿਲਾਈ ਦਾ ਰੇਟ ਵੇਖੋ, ਕਿਹੜਾ ਦੁਕਾਨਦਾਰ ਤੁਹਾਨੂੰ ਪੈਂਤੀ ਰੁਪਏ ’ਚ ਕੋਟ ਸਿਓਂ ਕੇ ਦੇਂਦਾ ਹੈ ! ਇਹ ਰੇਟ ਤੁਹਾਡੇ ਖ਼ਰੀਦੇ ਹੋਏ ਕੱਪੜੇ ਦੇ ਮੁੱਲ ਨਾਲੋਂ ਵੀ ਜ਼ਿਆਦਾ ਹੁੰਦਾ ਹੈ| ਬਾਜ਼ਾਰ ਦਾ ਇਹ ਵਤੀਰਾ ਕਿਰਤ ਦੀ ਲੁੱਟ ਤਾਂ ਹੁੰਦਾ ਹੀ ਹੈ ਪਰ ਨਾਲ ਨਾਲ ਹੀ ਇਹ ਸਾਡੇ ਸਥਾਨਕ ਸਭਿਆਚਾਰਾਂ ਨੂੰ ਵੀ ਖਾ ਰਿਹਾ ਹੁੰਦਾ ਹੈ। ਅਸੀਂ ਲੋਕਲ ਮਾਲ ਨਹੀਂ ਵੇਚਦੇ। ਲੋਕਲ ਮਾਲ ਲੋਕਲ ਬੰਦੇ ਹੀ ਨਾ ਵੇਚਣਗੇ ਤਾਂ ਲੋਕਲ ਕਾਰੀਗਰ ਬਣਾਉਣਗੇ ਕਿਸ ਵਾਸਤੇ ? ਕਸ਼ਮੀਰ ’ਚ ਜਦੋਂ ਸਰਦੀਆਂ ਦੇ ਤਿੰਨ ਮਹੀਨੇ ਬਰਫ਼ ਪਈ ਰਹਿੰਦੀ ਹੈ ਉਦੋਂ ਘਰਾਂ ’ਚ ਕਸ਼ਮੀਰੀ ਆਪਣੀਆਂ ਕਲਾ ਕਿਰਤਾਂ ਤਿਆਰ ਕਰਦੇ ਹਨ।
ਹੁਣ ਇਨ੍ਹਾਂ ਚੀਜ਼ਾਂ ਦਾ ਕੀ ਬਣੇਗਾ ? ਇਹ ਆਮ ਦੁਕਾਨਾਂ ’ਤੇ ਨਹੀਂ ਮਿਲਣਗੀਆਂ ਪਰ ਇਸ ਤਰਾਂ ਦੀਆਂ ਵਸਤਾਂ ਸੀਮਤ ਗਿਣਤੀ ’ਚ ਵੱਡੇ ਮਾਲਜ਼ ’ਚ, ਮਹਿੰਗੇ ਭਾਅ ਤੇ ਤੁਹਾਨੂੰ ਜ਼ਰੂਰ ਮਿਲ ਜਾਣਗੀਆਂ ਜਿਵੇਂ ਪੰਜਾਬ ਦੀਆਂ ਫੁਲਕਾਰੀਆਂ ਤੇ ਬਾਗ਼ਾਂ ਨਾਲ ਹੋਇਆ ਹੈ। ਇੱਕ ਪਾਸੇ ਤਾਂ ਸਾਡੀਆਂ ਕਲਾ ਕਿਰਤਾਂ ਨੂੰ ਲੋਕਲ ਜਾਂ ਦੇਸੀ ਕਹਿ ਕੇ ਹਲਕੀਆਂ ਸਿੱਧ ਕੀਤਾ ਪਰ ਦੂਜੇ ਪਾਸੇ ਇਨਾਂ ਨੂੰ ਸ਼ੋਅ-ਕੇਸਾਂ ਵਿੱਚ ਸਜਾ ਕੇ ਮਹਿੰਗੇ ਮੁੱਲ ਵੇਚਿਆ ਜਾਣ ਲੱਗ ਪਿਆ।





