22 ਜਨਵਰੀ 2024 ਨੂੰ ਅਯੁੱਧਿਆ ਦੇ ਰਾਮ ਮੰਦਿਰ ਦੀ ਸਥਾਪਨਾ ’ਤੇ ਹੋ ਰਹੀ ਰਾਜਨੀਤੀ ਉੱਪਰ ਅੱਜ ਅੰਮ੍ਰਿਤਸਰ ਦੇ ਗੁਰੂ ਨਾਨਕ ਐਵੀਨਿਊ ਵਿਖੇ ਯੂਐੱਸਏ ਤੋਂ ਅੰਮ੍ਰਿਤਸਰ ਪਹੁੰਚੇ ਜਥੇਦਾਰ ਭੁਪਿੰਦਰ ਸਿੰਘ ਖਾਲਸਾ ਵਲੋਂ ਆਪਣੇ ਇਲਾਕਾ ਨਿਵਾਸੀਆ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਸ ਧਾਰਮਿਕ ਸਮਾਗਮ ਉੱਪਰ ਰਾਜਨੀਤੀ ਕਰਨ ਵਾਲਿਆਂ ਦੀ ਤਿੱਖੇ ਸ਼ਬਦਾ ਵਿੱਚ ਨਿਖੇਧੀ ਕੀਤੀ ਹੈ।

ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਭੁਪਿੰਦਰ ਸਿੰਘ ਖਾਲਸਾ ਯੂਐੱਸਏ ਨੇ ਦੱਸਿਆ ਕਿ ਭਾਰਤ ਇਕ ਲੋਕਤੰਤਰ ਦੇਸ਼ ਹੈ ਜਿਸ ਵਿਚ ਹਰ ਇਕ ਨੂੰ ਆਪਣੇ ਧਰਮ ਨੂੰ ਅਪਨਾਉਣ ਦੀ ਸੰਵਿਧਾਨਿਕ ਅਜ਼ਾਦੀ ਹੈ ਜਿਸਦੇ ਚਲਦੇ ਜੇਕਰ ਅੱਜ ਰਾਮ ਮੰਦਿਰ ਦੀ ਸਥਾਪਨਾ ਸਮਾਰੋਹ ਉੱਪਰ ਜੇਕਰ ਕੋਈ ਕਿੰਤੂ ਪ੍ਰੰਤੂ ਕਰਦਾ ਹੈ ਤਾਂ ਉਹ ਮੰਦਭਾਗੀ ਗੱਲ ਹੈ। ਗੁਰਬਾਣੀ ਵੀ ਸਾਨੂੰ ਸਰਵ ਧਰਮ ਸਨਮਾਨ ਦਾ ਸੁਨੇਹਾ ਦਿੰਦੀ ਹੈ ਤੇ ਸਾਂਝਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਵੇਂ ਸਾਰੇ ਧਰਮ ਦੇ ਲੋਕਾਂ ਲਈ ਖੁੱਲਾ ਹੈ।

ਉਸੇ ਤਰ੍ਹਾਂ ਰਾਮ ਮੰਦਿਰ ਵਿੱਚ ਵੀ ਬਿਨਾਂ ਰਾਜਨੀਤੀ ਕੀਤੀਆਂ ਹਰ ਵਰਗ, ਹਰ ਧਰਮ ਦੇ ਲੋਕ ਜਾ ਕੇ ਦਰਸ਼ਨ ਕਰਨ ਤੇ ਦੀਪਮਾਲਾ ਜਗਾ ਕੇ ਇਸ ਦਿਨ ਨੂੰ ਖੁਸ਼ੀ ਨਾਲ ਮਣਾਉਣ ਇਸ ਮੌਕੇ ਤੇ ਸੁਖਵਿੰਦਰ ਸਿੰਘ ਸੰਧੂ ਗੁਰਦੀਪ ਸਿੰਘ ਡੀ ਐਸ ਪੀ ਕੁਲਦੀਪ ਸਿੰਘ ਗਿੱਲ ਬਲਦੇਵ ਸਿੰਘ ਮਾਨ ਨਾਲ ਸਨ।