ਦਿੱਲੀ ਵਿਖੇ ਹੋਏ ਸਮਾਰਟ ਸਿਟੀਜ਼ ਇੰਡੀਆ ਅਵਾਰਡਾਂ ਦੌਰਾਨ ਲੁਧਿਆਣਾ ਨੇ ਜਿੱਤਿਆ 'ਬੈਸਟ ਰੈਟਰੋਫਿਟ ਗ੍ਰੀਨ ਸਪੇਸ ਅਵਾਰਡ'

20/01/2024 | Public Times Bureau | Panjab

ਸਮਾਰਟ ਸਿਟੀ ਮਿਸ਼ਨ ਅਧੀਨ ਇੱਕ ਵੱਡੀ ਉਪਲੱਬਦੀ ਤਹਿਤ ਲੁਧਿਆਣਾ ਸਮਾਰਟ ਸਿਟੀ ਲਿਮਟਿਡ (ਐਲ.ਐਸ.ਸੀ.ਐਲ.) ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (ਐਮ.ਓ.ਐਚ.ਯੂ.ਏ.) ਦੁਆਰਾ ਆਯੋਜਿਤ ਸਮਾਰਟ ਸਿਟੀਜ਼ ਇੰਡੀਆ ਅਵਾਰਡਾਂ ਦੌਰਾਨ 'ਬੈਸਟ ਰੈਟਰੋਫਿਟ ਗ੍ਰੀਨ ਸਪੇਸ ਅਵਾਰਡ' ਜਿੱਤਿਆ।ਇਹ ਪੁਰਸਕਾਰ ਸਰਾਭਾ ਨਗਰ ਵਿੱਚ ਨਗਰ ਨਿਗਮ ਜ਼ੋਨ ਡੀ ਦਫ਼ਤਰ ਦੇ ਨਾਲ ਲੱਗਦੀ ਲਯੀਅਰ ਵੈਲੀ ਦੀ ਰੀਟਰੋਫਿਟਿੰਗ ਲਈ ਹਾਸਲ ਹੋਇਆ ਹੈ। ਇਹ ਲਯੀਅਰ ਵੈਲੀ 7 ਏਕੜ ਵਿੱਚ ਫੈਲੀ ਹੋਈ ਹੈ ਅਤੇ ਸਮਾਰਟ ਸਿਟੀ ਮਿਸ਼ਨ ਤਹਿਤ 2.98 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ।

ਨਗਰ ਨਿਗਮ ਕਮਿਸ਼ਨਰ-ਕਮ-ਐਲ.ਐਸ.ਸੀ.ਐਲ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੰਦੀਪ ਰਿਸ਼ੀ ਦੇ ਪ੍ਰਤੀਨਿਧੀ ਦੇ ਤੌਰ ਤੇ ਨਿਗਰਾਨ ਇੰਜਨੀਅਰ ਸੰਜੇ ਕੰਵਰ ਨੇ ਪੁਰਸਕਾਰ ਪ੍ਰਾਪਤ ਕੀਤਾ। ਇਹ ਪੁਰਸਕਾਰ ਭਾਰਤ ਵਪਾਰ ਪ੍ਰੋਤਸਾਹਨ ਸੰਗਠਨ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਵਣਜ ਅਤੇ ਉਦਯੋਗ ਮੰਤਰਾਲੇ, ਪ੍ਰਦੀਪ ਸਿੰਘ ਖਰੋਲਾ, ਆਈ.ਏ.ਐਸ. (ਸੇਵਾਮੁਕਤ); ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਸੰਯੁਕਤ ਸਕੱਤਰ, ਏ. ਧਨਲਕਸ਼ਮੀ; ਮਾਸਕੋ ਸਰਕਾਰ ਦੇ ਮੰਤਰੀ (ਮਾਸਕੋ ਦੇ ਬਾਹਰੀ ਆਰਥਿਕ ਅਤੇ ਅੰਤਰਰਾਸ਼ਟਰੀ ਸਬੰਧਾਂ ਲਈ ਵਿਭਾਗ ਦੇ ਮੁਖੀ) ਸਰਗੇਈ ਚੈਰੇਮਿਨ ਅਤੇ ਐਗਜ਼ੀਬੀਸ਼ਨ ਇੰਡੀਆ ਗਰੁੱਪ ਦੀ ਮੈਨੇਜਿੰਗ ਡਾਇਰੈਕਟਰ ਚੰਦਰਿਕਾ ਬਹਿਲ ਦੁਆਰਾ ਪ੍ਰਦਾਨ ਕੀਤਾ ਗਿਆ।

ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (ਐਮ.ਓ.ਐਚ.ਯੂ.ਏ.) ਨੇ 'ਨੈਸ਼ਨਲ ਸਮਾਰਟ ਸਿਟੀਜ਼ ਮਿਸ਼ਨ ਪਵੇਲੀਅਨ' ਵਿਖੇ ਮਿਸ਼ਨ ਦੀਆਂ ਪ੍ਰਾਪਤੀਆਂ ਦਾ ਪ੍ਰਦਰਸ਼ਨ ਕੀਤਾ ਸੀ। ਨੈਸ਼ਨਲ ਪੈਵੇਲੀਅਨ ਵਿੱਚ 100 ਸਮਾਰਟ ਸ਼ਹਿਰਾਂ ਵਿੱਚੋਂ ਕੁਝ ਸਭ ਤੋਂ ਪ੍ਰਭਾਵਸ਼ਾਲੀ ਪ੍ਰੋਜੈਕਟਾਂ ਦੇ ਮਾਡਲਾਂ ਦਾ ਪ੍ਰਦਰਸ਼ਨ ਕੀਤਾ ਗਿਆ ਸੀ।ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਸੂਬੇ ਦੇ ਉਦਯੋਗਿਕ ਹੱਬ ਲੁਧਿਆਣਾ ਵਿੱਚ ਹਰੇ-ਭਰੇ ਸਥਾਨਾਂ ਨੂੰ ਸਥਾਪਤ ਕਰਨਾ ਸਮੇਂ ਦੀ ਲੋੜ ਹੈ। ਟਿਕਾਊ ਵਿਕਾਸ ਅਤੇ ਹਰਿਆਲੀ ਨੂੰ ਫੈਲਾਉਣ ਦੇ ਉਦੇਸ਼ ਨਾਲ ਲਯੀਅਰ ਵੈਲੀ 400 ਮੀਟਰ ਲੰਬੀ ਹਰੀ ਭਰੀ ਥਾਂ ਹੈ, ਜਿਸ ਵਿੱਚ ਵੱਖ-ਵੱਖ ਕਿਸਮਾਂ ਦੇ ਪੌਦੇ, ਪਾਥਵੇਅ, ਗਜ਼ੇਬੋਸ, ਝੂਲੇ, ਰੋਸ਼ਨੀ ਅਤੇ ਪਾਰਕਿੰਗ ਉਪਲੱਬਧ ਹੈ।

ਲਯੀਅਰ ਵੈਲੀ ਵਿੱਚ ਤਿੰਨ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਵੀ ਲਗਾਏ ਗਏ ਹਨ ਅਤੇ ਇਸ ਵਿੱਚ 475 ਸਜਾਵਟੀ ਪੌਦਿਆਂ ਅਤੇ 7300 ਬੂਟਿਆਂ ਸਮੇਤ ਕੁੱਲ 7775 ਪੌਦੇ ਲਗਾਏ ਗਏ ਹਨ। ਇਸ ਵਿੱਚ 110 ਐਲ.ਈ.ਡੀ. ਲਾਈਟਾਂ ਵੀ ਲਗਾਈਆਂ ਗਈਆਂ ਹਨ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਇਸ ਪ੍ਰਾਪਤੀ ਲਈ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸਮਾਰਟ ਸਿਟੀ ਮਿਸ਼ਨ ਦੀ ਟੀਮ ਨੂੰ ਵਧਾਈ ਦਿੱਤੀ।

ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਦੇ ਮਹੀਨੇ ਵਿੱਚ ਵੀ ਲੁਧਿਆਣਾ ਨਗਰ ਨਿਗਮ ਨੇ ਚੰਡੀਗੜ੍ਹ ਵਿੱਚ ਆਯੋਜਿਤ ਚੌਥੇ ਇਲੈਟਸ ਨੈਸ਼ਨਲ ਅਰਬਨ ਇਨੋਵੇਸ਼ਨ ਸਮਿਟ ਵਿੱਚ 'ਸਮਾਰਟ ਐਲ.ਈ.ਡੀ. ਸਟਰੀਟ ਲਾਈਟਾਂ ਪ੍ਰੋਜੈਕਟ' ਲਈ 'ਬੈਸਟ ਐਨਰਜੀ ਕੰਜ਼ਰਵੇਸ਼ਨ ਐਵਾਰਡ' ਜਿੱਤਿਆ ਸੀ।ਇਸੇ ਤਰ੍ਹਾਂ ਦਸੰਬਰ 2022 ਵਿੱਚ, ਨਗਰ ਨਿਗਮ ਨੇ ਨੈਸ਼ਨਲ ਡਿਜੀਟਲ ਟਰਾਂਸਫਾਰਮੇਸ਼ਨ ਕਨਕਲੇਵ ਅਤੇ ਅਵਾਰਡਾਂ ਦੌਰਾਨ 'ਐਨਰਜੀ ਐਫੀਸ਼ੀਐਂਟ ਸਲਿਊਸ਼ਨ ਆਫ ਦਿ ਈਅਰ ਐਵਾਰਡ' ਜਿੱਤਿਆ ਸੀ। ਇਹ ਅਵਾਰਡ ਵੀ ਸਮਾਰਟ ਐਲ.ਈ.ਡੀ ਸਟਰੀਟ ਲਾਈਟਾਂ ਪ੍ਰੋਜੈਕਟ ਲਈ ਦਿੱਤਾ ਗਿਆ ਸੀ।

Ludhiana Won The best Retrofit Green Space Award During The Smart Cities India Awards Held In Delhi


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App