ਭਾਰਤ ਪਾਕਿ ਸਰਹੱਦ ਨਾਲ ਲੱਗਦੇ ਪਿੰਡ ਮਹਿਦੀਪੁਰ ’ਚ ਡ੍ਰੋਨ ਵੱਲੋ ਸੁੱਟੀ ਗਈ ਤਿੰਨ ਕਿਲੋ ਹੈਰੋਇਨ ਦੀ ਖੇਪ ਬੀਐਸਐਫ ਤੇ ਪੁਲਿਸ ਨੇ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਬਰਾਮਦ ਕੀਤੀ ਹੈ। ਡ੍ਰੋਨ ਰਾਂਹੀ ਸੁੱਟੀ ਹੈਰੋਇਨ ਇਕ ਘਰ ’ਚ ਬਣੀ ਪਸ਼ੂਆਂ ਦੀ ਹਵੇਲੀ ਦੇ ਸ਼ੈੱਡ ਨੂੰ ਤੋੜ ਕੇ ਅੰਦਰ ਡਿੱਗੀ। ਡੀਐਸਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਇੱਕ ਸਲੇਟੀ ਰੰਗ ਦਾ ਪੈਕੇਟ ਹੈਰੋਇਨ ਸਮੇਤ ਪਿੰਡ ਮਹਿਦੀਪੁਰ ਦੇ ਅੰਦਰੂਨੀ ਖੇਤਰ ਵਿੱਚੋਂ ਬਰਾਮਦ ਕੀਤਾ ਗਿਆ ਹੈ।

ਰਾਤ 9.05 ਵਜੇ bop T ਬੰਦ ’ਤੇ ਤਾਇਨਾਤ ਬੀਐਸਐਫ ਨੂੰ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸਾਂਝੇ ਸਰਚ ਅਭਿਆਨ ਦੌਰਾਨ ਹਰਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮਹਿਦੀਪੁਰ ਘਰੋਂ ਹੈਰੋਇਨ ਬਰਾਮਦ ਹੋਈ ਹੈ। ਇਹ ਪੈਕਟ ਉੱਚਾਈ ਤੋਂ ਡ੍ਰੋਨ ਦੁਆਰਾ ਮੱਝਾਂ ਵਾਲੇ ਸ਼ੈੱਡ ਤੇ ਸੁੱਟਿਆ ਗਿਆ ਸੀ। ਜਿਸ ਵਿੱਚੋਂ 2 ਕਿਲੋ 998 ਗ੍ਰਾਮ ਹੈਰੋਇਨ ਬਰਾਮਦ ਹੋਈ। ਡ੍ਰੋਨ ਦੀ ਬਰਾਮਦਗੀ ਲਈ ਸਰਚ ਆਪਰੇਸ਼ਨ ਜਾਰੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।