ਗੁਰਦਆਰਾ ਸੱਚਖੰਡ ਬੋਰਡ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੈ ਸਤਬੀਰ ਸਿੰਘ ਸਾਬਕਾ ਆਈਏਐੱਸ ਦੇ ਹੁਕਮਾਂ ਅਨੁਸਾਰ ਰਾਜਵਿੰਦਰ ਸਿੰਘ ਕੱਲਾ ਨੂੰ ਗੁਰਦਆਰਾ ਸੱਚਖੰਡ ਬੋਰਡ ਦੇ ਸੁਪਰਡੈਂਟ ਵੱਜੋਂ ਨਿਯੁਕਤ ਕੀਤਾ ਗਿਆ। ਰਾਜਵਿੰਦਰ ਸਿੰਘ ਕੱਲਾ ਜੋ ਕਿ ਲੰਬੇ ਸਮੇਂ ਤੋਂ ਹਜ਼ੂਰ ਸਾਹਿਬ ਦੇ ਪ੍ਰਬੰਧ ਹੇਠ ਵੱਖ-ਵੱਖ ਸੇਵਾਵਾਂ ਨਿਭਾ ਰਹੇ ਹਨ ਅਤੇ ਮੌਜੂਦਾ ਸਮੇਂ ਵਿਚ ਡਿਪਟੀ ਸੁਪਰਡੈਂਟ ਵਜੋਂ ਕਾਰਜਸ਼ੀਲ ਸਨ। ਉਨ੍ਹਾਂ ਨੂੰ 2004 ਤੋਂ 2009 ਤੱਕ ਪਾਰਲੀਮੈਂਟ ਹਾਊਸ ’ਚ ਪ੍ਰਾਈਵੇਟ ਸਕੱਤਰ ਵਜੋਂ ਸੇਵਾਵਾਂ ਨਿਭਾਉਂਣ ਦਾ ਤਜਰਬਾ ਹਾਸਲ ਹੈ। ਰਾਜਵਿੰਦਰ ਸਿੰਘ ਕੱਲਾ ਨੂੰ ਲੰਬੇ ਸਮੇਂ ਤੱਕ ਮੀਡੀਆ ਨਾਲ ਜੁੜੇ ਰਹਿਣ ਅਤੇ ਗੁਰਦਆਰਾ ਬੋਰਡ ਦੇ ਤ੍ਰੈਭਾਸ਼ੀ ਮਾਸਿਕ ਸੱਚਖੰਡ ਪੱਤਰ ਦੇ ਸੰਪਾਦਕ ਵਜੋਂ ਕਾਰਜਸ਼ੀਲ ਰਹਿਣ ਦਾ ਮਾਣ ਹਾਸਲ ਹੈ। ਰਾਜਵਿੰਦਰ ਸਿੰਘ ਕੱਲਾ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ, ਸਮੂਹ ਪੰਜ ਪਿਆਰੇ, ਡਾ. ਵਿਜੈ ਸਤਬੀਰ ਸਿੰਘ ਮੁੱਖ ਪ੍ਰਬੰਧਕ ਗੁਰਦਆਰਾ ਸੱਚਖੰਡ ਬੋਰਡ ਤੇ ਜਸਵੰਤ ਸਿੰਘ ਬੋਬੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਘਰ ਦੀ ਸੇਵਾ ਇਮਾਨਦਾਰੀ ਸ਼ਰਧਾ ਭਾਵਨਾ ਤੇ ਸਾਰੇ ਸਹਿਯੋਗੀ ਸਾਥੀਆਂ ਨੂੰ ਨਾਲ ਲੈ ਕੇ ਕਰਨਗੇ।