ਅੱਜ ਤੋਂ ਦੇਸ਼ ਚ ਲੱਗੇਗੀ Booster Dose, ਕਿਸ ਨੂੰ ਦਿੱਤੀ ਜਾਵੇਗੀ ਇਹ ਡੋਜ਼

ਦੇਸ਼ ਚ ਕੋਰੋਨਾ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਵਿਚਕਾਰ ਅੱਜ ਤੋਂ ਦੇਸ਼ ਚ ਲਾਈ ਜਾਵੇਗੀ। ਇਸ ਨੂੰ ਟੀਕਾਕਰਨ ਮਹਿੰਮ ਲਈ ਵੱਡਾ ਦਿਨ ਮੰਨਿਆ ਜਾ ਰਿਹਾ ਹੈ। 60 ਸਾਲ ਤੋਂ ਵੱਧ ਉਮਰ ਦੇ ਬਜ਼ਰਗ ਬੂਸਟਰ ਡੋਜ਼ ਲੈਣ ਦੇ ਯੋਗ ਹੋਣਗੇ। ਇਸ ਨਾਲ ਹੀ ਅੱਜ ਤੋਂ ਸਿਹਤ ਸੰਭਾਲ ਅਤੇ ਫਰੰਟਲਾਈਨ ਕਰਮਚਾਰੀਆਂ ਨੂੰ ਬੂਸਟਰ ਡੋਜ਼ ਦਿੱਤੀ ਜਾਣੀ ਹੈ। ਦੇਸ਼ ਵਿਚ ਸਿਹਤ ਸੰਭਾਲ ਕਰਮਚਾਰੀਆਂ ਦੀ ਗਿਣਤੀ ਲਗਭਗ 1 ਕਰੋੜ ਹੈ, ਜਿਸ ਵਿਚ ਡਾਕਟਰ, ਨਰਸਾਂ, ਹਸਪਤਾਲ ਸਟਾਫ, ਆਸ਼ਾ ਵਰਕਰ, ਆਂਗਣਵਾੜੀ ਵਰਕਰ ਸ਼ਾਮਲ ਹਨ। ਇਸ ਦੇ ਨਾਲ ਹੀ ਫਰੰਟਲਾਈਨ ਵਰਕਰਾਂ ਦੀ ਗਿਣਤੀ 2 ਕਰੋੜ ਹੈ।
ਫਰੰਟਲਾਈਨ ਅਤੇ ਸਿਹਤ ਸੰਭਾਲ ਕਰਮਚਾਰੀਆਂ ਤੋਂ ਇਲਾਵਾ, ਬਜ਼ਰਗਾਂ ਨੂੰ ਵੀ ਬੂਸਟਰ ਖਰਾਕ ਮਿਲੇਗੀ। ਜੇਕਰ ਤਹਾਡੇ ਘਰ ਕੋਈ ਬਜ਼ਰਗ ਵਿਅਕਤੀ ਹੈ, ਤਾਂ ਤਹਾਡੇ ਲਈ ਇਨਹਾਂ ਨਿਯਮਾਂ ਨੂੰ ਜਾਣਨਾ ਜ਼ਰੂਰੀ ਹੈ। ਦੇਸ਼ ਵਿਚ 60 ਤੋਂ ਵੱਧ ਲੋਕਾਂ ਦੀ ਆਬਾਦੀ ਲਗਭਗ 12 ਕਰੋੜ ਹੈ। 60 ਸਾਲ ਤੋਂ ਵੱਧ ਉਮਰ ਦੇ ਬਿਮਾਰ ਬਜ਼ਰਗਾਂ ਨੂੰ ਬੂਸਟਰ ਡੋਜ਼ ਦਿੱਤੀ ਜਾਵੇਗੀ। ਬਿਮਾਰੀ ਸਰਟੀਫਿਕਟ ਦੀ ਲੋੜ ਨਹੀਂ ਹੈ। ਹਾਲਾਂਕਿ ਤਹਾਨੂੰ ਆਪਣੇ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਬੂਸਟਰ ਡੋਜ਼ ਲੈਣ ਲਈ ਕਿਹਾ ਗਿਆ ਹੈ। ਦੂਜੀ ਖਰਾਕ ਲੈਣ ਦੇ 9 ਮਹੀਨਿਆਂ ਬਾਅਦ ਇਕ ਬੂਸਟਰ ਖਰਾਕ ਦਿੱਤੀ ਜਾ ਸਕਦੀ ਹੈ।




