ਕਿਸਾਨ ’ਤੇ ਜ਼ਮੀਨ ਵੇਚਣ ਦਾ ਬਣਾਇਆ ਦਬਾਅ, ਮਨ੍ਹਾ ਕਰਨ ’ਤੇ ਸੀਰੀ ਨਾਲ ਮਿਲ ਕੇ ਤੇ.ਜ਼.ਧਾ.ਰ ਹਥਿ.ਆ.ਰਾਂ ਨਾਲ ਕ.ਤ.ਲ

25/07/2024 | Public Times Bureau | Panjab

ਨਜ਼ਦੀਕੀ ਪਿੰਡ ਬਸਰਾਵਾਂ ਵਿਖੇ ਲੰਘੀ ਬੁੱਧਵਾਰ ਦੀ ਰਾਤ ਨੂੰ ਇੱਕ ਕਿਸਾਨ ਵੱਲੋਂ ਆਪਣੇ ਸ਼ੀਰੀ ਨਾਲ ਮਿਲ ਕੇ ਕਿਸਾਨ ਕਮਲਜੀਤ ਸਿੰਘ ਬਿੱਲੂ (55) ਪੁੱਤਰ ਅਜੈਬ ਸਿੰਘ ਦਾ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।ਇਸ ਮੌਕੇ ਮ੍ਰਿਤਕ ਦੇ ਪੁੱਤਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਸੀਂ ਖੇਤੀਬਾੜੀ ਦਾ ਧੰਦਾ ਕਰਦੇ ਹਾਂ, ਜਦਕਿ ਮੇਰਾ ਪਿਤਾ ਕਮਲਜੀਤ ਸਿੰਘ ਉਰਫ ਬਿੱਲੂ 24 ਜੁਲਾਈ ਦੀ ਰਾਤ ਨੂੰ 10 ਵਜੇ ਦੇ ਕਰੀਬ ਸਾਡੇ ਖੇਤ ਵਿੱਚ ਆਪਣੇ ਮੋਟਰਸਾਈਕਲ ਪੀਬੀ 10 ਐੱਫ.ਯੂ 5884 ‘ਤੇ ਸਵਾਰ ਹੋ ਕੇ ਖੇਤ ਗੇੜਾ ਮਾਰਨ ਗਿਆ ਸੀ, ਜਦ ਉਹ ਦੇਰ ਰਾਤ ਤੱਕ ਘਰ ਵਾਪਸ ਨਾ ਆਇਆ ਤਾਂ ਮੈਂ ਆਪਣੇ ਤਾਏ ਦੇ ਲੜਕੇ ਇੰਦਰਜੀਤ ਸਿੰਘ ਪੁੱਤਰ ਬਲਰਾਜ ਸਿੰਘ ਨਾਲ ਆਪਣੀ ਮੋਟਰ ‘ਤੇ ਦੇਖਣ ਲਈ ਆਇਆ ਤਾਂ ਉਸ ਨੇ ਦੱਸਿਆ ਕਿ ਸਾਡੀ ਮੋਟਰ ਦੇ ਨਾਲ ਹਰਜੀਤ ਸਿੰਘ ਸੇਖੋਂ ਪੁੱਤਰ ਸੁਰਜੀਤ ਸਿੰਘ ਵਾਸੀ-ਫੁੱਲਾਂਵਾਲ (ਜ਼ਿਲ੍ਹਾ ਲੁਧਿਆਣਾ) ਦੀ ਮੋਟਰ ਲੱਗਦੀ ਹੈ।

ਇਸੇ ਦੌਰਾਨ ਉਨ੍ਹਾਂ ਦੇਖਿਆ ਕਿ ਹਰਜੀਤ ਸਿੰਘ ਸੇਖੋਂ ਉਕਤ ਨੇ ਮੇਰੇ ਪਿਤਾ ਨੂੰ ਫੜ੍ਹਿਆ ਹੋਇਆ ਸੀ, ਜਦਕਿ ਉਸ ਦਾ ਸ਼ੀਰੀ ਵਿਕਾਸ ਯਾਦਵ ਪੁੱਤਰ ਜੀਨਸ ਲਾਲ ਵਾਸੀ-ਹਰਸ਼ੇਰ ਜ਼ਿਲ੍ਹਾ ਮੁਜੱਫਰਪੁਰ (ਬਿਹਾਰ) ਮੇਰੇ ਪਿਤਾ ਦੇ ਸਿਰ ਵਿੱਚ ਦਾਤ ਨਾਲ ਵਾਰ ਕਰ ਰਿਹਾ ਸੀ।ਉਸ ਨੇ ਦੱਸਿਆ ਕਿ ਮੇਰੇ ਦੇਖਦੇ ਹੀ ਦੇਖਦੇ ਮੇਰੇ ਪਿਤਾ ਦੇ ਸਿਰ ਵਿੱਚ ਅਤੇ ਖੱਬੀ ਬਾਂਹ ‘ਤੇ ਉਕਤ ਸ਼ੀਰੀ ਨੇ ਕਈ ਵਾਰ ਕੀਤੇ।ਇਸੇ ਦੌਰਾਨ ਮੈਂ ਅਤੇ ਮੇਰੇ ਤਾਏ ਦੇ ਲੜਕੇ ਇੰਦਰਜੀਤ ਸਿੰਘ ਨੇ ਰੌਲਾ ਪਾਇਆ ਪਰ ਹਰਜੀਤ ਸਿੰਘ ਅਤੇ ਉਸਦਾ ਸ਼ੀਰੀ ਵਿਕਾਸ ਯਾਦਵ ਮੌਕੇ ਤੋਂ ਫ਼ਰਾਰ ਹੋ ਗਏ।ਇਸ ਘਟਨਾ ਦੇ ਬਾਅਦ ਡੀ.ਐੱਸ.ਪੀ ਰਾਏਕੋਟ ਰਛਪਾਲ ਸਿੰਘ ਢੀਂਡਸਾ, ਐੱਸ.ਐੱਚ.ਓ ਨਰਿੰਦਰ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਘਟਨਾ ਸਥਾਨ ‘ਤੇ ਪੁੱਜੇ, ਉੱਥੇ ਹੀ ਸੀ.ਆਈ.ਏ ਜਗਰਾਉਂ ਅਤੇ ਫਰੋਂਸਿਕ ਮਾਹਿਰਾਂ ਦੀਆਂ ਟੀਮਾਂ ਘਟਨਾ ਸਥਾਨ ‘ਤੇ ਜਾਇਜ਼ਾ ਲੈਣ ਪੁੱਜੀਆਂ।

ਦਿੱਤੇ ਬਿਆਨਾਂ ਵਿੱਚ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਅਸੀਂ ਆਪਣੇ ਸਕੇ-ਸਬੰਧੀਆਂ ਤੇ ਰਿਸ਼ਤੇਦਾਰਾਂ ਨੂੰ ਫੋਨ ਕੀਤੇ, ਜਦਕਿ ਮੇਰੇ ਤਾਏ ਦੇ ਲੜਕੇ ਇੰਦਰਜੀਤ ਸਿੰਘ ਨੇ 112 ਨੰਬਰ ਹੈਲਪਲਾਈਨ ‘ਤੇ ਫੋਨ ਕਰਕੇ ਪੁਲਿਸ ਨੂੰ ਇਸ ਘਟਨਾ ਸਬੰਧੀ ਇਤਲਾਹ ਦਿੱਤੀ।ਮ੍ਰਿਤਕ ਦੇ ਪੁੱਤਰ ਜਸਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਹਰਜੀਤ ਸਿੰਘ ਸੇਖੋਂ ਸਾਡੀ ਜ਼ਮੀਨ ਖਰੀਦਣ ਲਈ ਸਾਡੇ ਪਰਿਵਾਰ ਉੱਪਰ ਲਗਾਤਾਰ ਦਬਾਅ ਬਣਾ ਰਿਹਾ ਸੀ ਪਰ ਸਾਡਾ ਪਰਿਵਾਰ ਜ਼ਮੀਨ ਵੇਚਣ ਲਈ ਤਿਆਰ ਨਹੀਂ ਸੀ।ਜਿਸ ਰੰਜਿਸ਼ ਤਹਿਤ ਹਰਜੀਤ ਸਿੰਘ ਸੇਖੋਂ ਨੇ ਆਪਣੇ ਨੌਕਰ ਨਾਲ ਹਮਮਸ਼ਵਰਾ ਹੋ ਕੇ ਮੇਰੇ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।ਇਸ ਸਬੰਧ ਵਿੱਚ ਪੁਲਿਸ ਥਾਣਾ ਸਦਰ ਰਾਏਕੋਟ ਨੂੰ ਦਿੱਤੇ ਗਏ ਬਿਆਨਾਂ ਦੇ ਆਧਾਰ ‘ਤੇ ਐੱਸ.ਐੱਚ.ਓ ਨਰਿੰਦਰ ਸਿੰਘ ਵੱਲੋਂ ਹਰਜੀਤ ਸਿੰਘ ਸੇਖੋਂ ਅਤੇ ਉਸਦੇ ਸ਼ੀਰੀ ਵਿਕਾਸ ਯਾਦਵ ਖਿਲਾਫ਼ ਮੁਕੱਦਮਾ ਨੰਬਰ 77, ਧਾਰਾ 103 (1), 3 (5) ਬੀ.ਐੱਨ.ਐੱਸ ਤਹਿਤ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


The farmer was pressured to sell the land when he refused he was killed with sharp weapons along with siri


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App