ਪਿੰਡ ਮੰਧੋਂ ਸੰਗਤੀਆਂ ਦੇ ਨੌਜਵਾਨਾਂ ਤੇ ਪਿੰਡ ਵਾਸੀਆਂ ਨੇ ਪਿੰਡ ਦੀ ਆਬਾਦੀ ਵਾਲੇ ਖੇਤਰ ਵਿਚ ਅਮਨ ਸ਼ਾਤੀ ਤੇ ਕ੍ਰਾਇਮ ਨੂੰ ਨੱਥ ਪਾਉਣ ਦੇ ਮਨੋਰਥ ਨਾਲ ਕਿਸੇ ਵੀ ਬਾਹਰਲਿਆਂ ਸੂਬਿਆਂ ਦੇ ਗ਼ੈਰ ਪੰਜਾਬੀ ਵਿਅਕਤੀਆਂ ਨੂੰ ਨਾ ਰੱਖਣ ਅਤੇ ਉਨ੍ਹਾਂ ਦੀਆਂ ਵੋਟਾਂ ਤੇ ਆਧਾਰ ਕਾਰਡ ਆਦਿ ਨਾ ਬਣਾਉਣ ਦਾ ਮਤਾ ਪਾਇਆ ਗਿਆ ਹੈ। ਬਿਨਾਂ ਪਛਾਣ ਪੱਤਰ ,ਦਸਤਾਵੇਜ਼ਾਂ ਤੇ ਪੁਲਿਸ ਵੈਰੀਫਿਕੇਸ਼ਨ ਤੋਂ ਇੱਥੇ ਰਹਿ ਰਹੇ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਜਲਦੀ ਪਿੰਡ ਛੱਡਣ ਲਈ ਕਹਿ ਦਿੱਤਾ ਗਿਆ ਹੈ ਜਿਸ ਨੂੰ ਲੈਕੇ ਲੱਖਾ ਸਿਧਾਣਾ ਪਿੰਡ ਮੰਧੋਂ ਸੰਗਤੀਆਂ ਦੇ ਲੋਕਾਂ ਦੇ ਮਤੇ ਦੀ ਹਮਾਇਤ ਕਰਨ ਨੂੰ ਲੈਕੇ ਪਿੰਡ ਵਾਸੀਆਂ ਦੇ ਹੱਕ ਵਿਚ ਡੱਟਣ ਦਾ ਐਲਾਨ ਕੀਤਾ।
ਲੱਖਾ ਸਿਧਾਣਾ ਨੇ ਸੰਬਧਨ ਕਰਦਿਆਂ ਦੱਸਿਆ ਕਿ ਪੰਜਾਬ ’ਚ ਬਹਾਰਲੇ ਸੂਬਿਆਂ ਦੇ ਰਹਿ ਰਹੇ ਅਣਪਛਾਤੇ ਗ਼ੈਰ ਪੰਜਾਬੀ ਵਿਅਕਤੀਆਂ ਵੱਲੋਂ ਸੂਬੇ ਦੀ ਅਮਨ ਸਾਂਤੀ ਨੂੰ ਖਰਾਬ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪਿੰਡਾਂ ਤੇ ਸ਼ਹਿਰਾਂ ਦੇ ਮਾਹੌਲ ਦਿਨ ਪ੍ਰਤੀ ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚ ਵੱਖ ਵੱਖ ਥਾਵਾਂ ’ਤੇ ਰੋਜ਼ਾਨਾ ਸ਼ਰੇਆਮ ਲੋਕਾਂ ਦੇ ਕਤਲ ਹੋ ਰਹੇ ਹਨ। ਲੁੱਟਾਂ ਖੋਹਾਂ ਦੀਆਂ ਤੇ ਫਿਰੌਤੀਆਂ ਮੰਗਣ ਦੀਆਂ ਵਾਰਦਾਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਕਿਹਾ ਗਿਆ ਕੀ ਕਿਸੇ ਵੀ ਬਾਹਰਲਿਆਂ ਸੂਬਿਆਂ ਦੇ ਵਿਅਕਤੀਆਂ ਨੂੰ ਨਾ ਰੱਖਣ ਅਤੇ ਉਨ੍ਹਾਂ ਦੀਆ ਵੋਟਾਂ ਤੇ ਆਧਾਰ ਕਾਰਡ ਆਦਿ ਨਾ ਬਣਾਉਣ ਨੂੰ ਲੈਕੇ ਇਕ ਸਾਝੇ ਤੌਰ ’ਤੇ ਮਤਾ ਪਾਇਆ ਗਿਆ ਹੈ। ਪਿੰਡ ਵਾਸੀਆਂ ਵੱਲੋਂ ਪਾਏ ਗਏ ਮਤੇ ਦੀ ਉਹ ਪੂਰਨ ਤੌਰ ’ਤੇ ਹਮਾਇਤ ਕਰਦੇ ਹਨ।
A Resolution Was Passed Not To Keep Non punjabi People In The Village The Peace Of The State Is Being Threatened Lakhs Sidhana
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)