ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁੱਖੀ ਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿਆਸੀ ਤੌਰ ਤੇ ਕਿਸੇ ‘ਚ ਕਮੀ-ਕਮਜ਼ੋਰੀ ਹੋਵੇ ਉਸ ਦਾ ਵਿਰੋਧ ਕਰਨਾ ਹਰ ਕਿਸੇ ਦਾ ਅਧਿਕਾਰ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦੇ ਮੁੱਖ ਦੋਸ਼ੀ ਨੂੰ ਆਪਣਾ ਮਾਰਗ ਦਰਸ਼ਕ ਮੰਨਣ ਵਾਲੇ ਗੁਰਪ੍ਰਤਾਪ ਸਿੰਘ ਵਡਾਲਾ ਵਰਗੇ ਆਪਣੀ ਨੈਤਕਿਤਾ ਤੋਂ ਇਨਾਂ ਗਿਰ ਜਾਣਗੇ ਇਹ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਗਰੇਵਾਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀਆਂ ਦਾ ਮੁੱਖ ਦੋਸ਼ੀ ਪ੍ਰਦੀਪ ਕਲੇਰ ਜਿਸ ‘ਤੇ ਪੰਜ ਕੇਸ ਦਰਜ ਹਨ, ਉਸ ਨੂੰ ਆਪਣਾ ਹੀਰੋ ਮੰਨ ਰਹੇ ਹਨ। ਜੋ ਕਿ ਸਿੱਖ ਹੋਣ ਦੇ ਨਾਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਨਾਂ ਨੇ ਸਾਡੇ ਗੁਰੂ ਸਾਹਿਬਾਨ ਦੇ ਦੋਖੀ ਨੂੰ ਆਪਣਾ ਰਾਹ ਦਸੇਰਾ ਦੱਸ ਕੇ, ਬੱਜਰ ਗੁਨਾਹ ਕੀਤਾ ਹੈ ਜੋ ਕਿ ਕਦੇ ਵੀ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ। ਇਸ ਮੌਕੇ ਭਾਈ ਪਰਮਜੀਤ ਸਿੰਘ, ਗੁਰਬਖਸ਼ ਸਿੰਘ ਸੇਖੋਂ ਆਦਿ ਹਾਜ਼ਰ ਸਨ।
Leaders Of The Akali Reform Movement Are Considering The Main Culprit Of The Atrocities As A Hero Bhai Grewal
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)