ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਦੇ ਡੇਰੇ ਦੀ ਇੱਕ ਬ੍ਰਾਂਚ ਵਿੱਚ ਗੋਲੀ ਚੱਲ ਗਈ ਜਿਸ ਤੋਂ ਬਾਅਦ ਕਾਫ਼ੀ ਹੰਗਾਮ ਹੋ ਗਿਆ। ਇਹ ਝਗੜਾ ਉਸ ਡੇਰੇ ਦੀ ਗੱਦੀ ਨੂੰ ਲੈ ਕੇ ਹੋਇਆ ਸੀ। ਸੰਗਤਾਂ ਅਤੇ ਪ੍ਰਬੰਧਕਾਂ ਵਿਚਾਲੇ ਕਾਫ਼ੀ ਤਕਰਾਰ ਦੇਖਣ ਨੂੰ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਸਿਰਸਾ ਦੇ ਕਲਾਂਵਾਲੀ ਦੇ ਪਿੰਡ ਜਗਮਾਵਾਲੀ ਦੇ ਡੇਰਾ ਸੱਚਾ ਸੌਦਾ ਵਿੱਚ ਅੱਜ ਸਵੇਰੇ ਗੋਲੀ ਚੱਲ ਗਈ। ਦਰਅਸਲ ਇਸ ਡੇਰੇ ਦੀ ਗੱਦੀ 'ਤੇ ਸੰਤ ਵਕੀਲ ਸਾਹਿਬ ਸਵਾਰ ਸਨ। ਅੱਜ ਅਚਾਨਕ ਉਹਨਾਂ ਦੀ ਮੌਤ ਹੋ ਜਾਂਦੀ ਹੈ। ਜਿਸ ਤੋਂ ਬਾਅਦ ਜਦੋਂ ਉਹਨਾਂ ਦਾ ਮ੍ਰਿਤਕ ਸਰੀਰ ਡੇਰੇ 'ਚ ਲਿਆਂਦਾ ਗਿਆ ਤਾਂ ਗੱਦੀ ਨੂੰ ਲੈ ਕੇ ਹੰਗਾਮ ਹੋ ਗਿਆ।
ਮ੍ਰਿਤਕ ਸੰਤ ਵਕੀਲ ਸਾਹਿਬ ਦਾ ਡਰਾਈਵਰ ਵੀਰੇਂਦਰ ਆਪਣੇ ਆਪ ਨੂੰ ਇਸ ਗੱਦੀ ਦਾ ਵਾਰਸ ਦੱਸਣ ਲੱਗ ਪਿਆ ਸੀ ਅਤੇ ਜ਼ਬਰਦਸਤੀ ਗੱਦੀ 'ਤੇ ਬੈਠਣ ਲੱਗਾ ਤਾਂ ਡੇਰੇ 'ਚ ਮੌਜੂਦ ਸੰਗਤਾਂ ਅਤੇ ਪ੍ਰਬੰਧਕਾਂ ਨੇ ਉਸ ਦਾ ਕੁਟਾਪਾ ਚਾੜ੍ਹ ਦਿੱਤਾ। ਇਸ ਹੰਗਾਮੇ ਦੌਰਾਨ ਭੀੜ ਵਿਚੋਂ ਕਿਸੇ ਅਣਪਛਾਤੇ 'ਤੇ ਗੋਲੀ ਚਲਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ 'ਤੇ ਬੁਲਾਇਆ ਗਿਆ। ਵੱਡੀ ਗਿਣਤੀ ਵਿੱਚ ਪੁਲਿਸ ਇਸ ਡੇਰੇ ਦੇ ਅੰਦਰ ਅਤੇ ਬਾਹਰ ਤਾਇਨਾਤ ਕਰ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਡੇਰੇ ਨਾਲ ਜੁੜੀ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਤੋਂ ਸੰਗਤ ਆਉਣੀ ਵੀ ਸ਼ੁਰੂ ਹੋ ਗਈ ਹੈ।
Bullet Fired In Ram Rahim s Camp There Was A Dispute Over The Throne The Sangats And The Organizers Beat Up The Driver
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)