ਰੇਲਵੇ ਬਜਟ ਵਿੱਚ ਚਰਚਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸਾਂਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲਵੇ ਨਾਲ ਜੋੜਣ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨੇ ਕਈ ਹੋਰ ਟਰੇਨਾਂ ਦੇ ਇਲਾਕੇ ਵਿੱਚ ਰੋਕਣ ਲਈ ਰੇਲਵੇ ਮੰਤਰੀ ਨੂੰ ਮੰਗ ਕੀਤੀ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਿਛਲੇ ਲਗਾਤਾਰ 5 ਬਜਟਾਂ ਵਿੱਚੋਂ ਪੰਜਾਬ ਦਾ ਨਾਂਅ ਗ਼ਾਇਬ ਰਿਹਾ ਹੈ। ਬਾਦਲ ਦੇ ਕਿਹਾ ਕਿ ਸਿੱਖਾਂ ਦੇ ਪੰਜ ਤਖ਼ਤ ਹਨ ਤੇ ਇਨ੍ਹਾਂ ਵਿੱਚੋਂ ਇੱਕ ਤਖ਼ਤ ਅਜਿਹਾ ਹੈ ਜਿੱਥੇ ਨਾ ਕੋਈ ਹਵਾਈ ਅੱਡਾ ਹੈ ਤੇ ਨਾ ਹੀ ਕੋਈ ਟਰੇਨ ਜਾਂਦੀ ਹੈ।
ਬਾਦਲ ਨੇ ਕਿਹਾ ਕਿ ਉਹ 2009 ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਦੂਜੇ ਤਖ਼ਤਾ ਨਾਲ ਜੋੜਣ ਦੀ ਮੰਗ ਕਰ ਰਹੇ ਹਨ।ਇਸ ਮੌਕੇ ਬਾਦਲ ਨੇ ਕਿਹਾ ਕਿ ਰਾਮਾ ਮੰਡੀ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਨਾਲ ਜੋੜਣ ਲਈ 2014 ਵਿੱਚ ਸਰਵੇ ਹੋਇਆ ਸੀ ਪਰ ਉਹ ਕਿਸੇ ਕਾਰਨ ਕਰਕੇ ਬਾਅਦ ਵਿੱਚ ਰੋਕ ਦਿੱਤਾ ਗਿਆ, ਉਮੀਦ ਹੈ ਕਿ ਉਸ ਨੂੰ ਮੁੜ ਤੋਂ ਕਰਵਾ ਕੇ ਤਖ਼ਤ ਨੂੰ ਰੇਲਵੇ ਨਾਲ ਜੋੜਿਆ ਜਾਵੇ। ਇਸ ਦੇ ਨਾਲ ਹੀ ਹਰਸਿਮਰਤ ਬਾਦਲ ਨੇ ਕਿਹਾ ਕਿ ਰੇਲਵੇ ਵੱਲੋਂ ਜੋ ਅੰਡਰ ਬ੍ਰਿਜ ਬਣਾਏ ਹਨ ਉਨ੍ਹਾਂ ਉੱਤੇ ਸ਼ੈੱਡ ਪਾਏ ਜਾਣ, ਕਿਉਂਕਿ ਮੀਂਹ ਨਾਲ ਉੱਥੇ ਪਾਣੀ ਭਰ ਜਾਂਦਾ ਹੈ ਜੋ ਕਈ ਕਈ ਦਿਨਾਂ ਤੱਕ ਖੜ੍ਹਾ ਰਹਿੰਦਾ ਹੈ ਜਿਸ ਨਾਲ ਲੋਕਾਂ ਨੂੰ ਸਹੂਲਣ ਮਿਲਣ ਦੀ ਬਜਾਏ ਦਿੱਕਤਾਂ ਹੋ ਰਹੀਆਂ ਹਨ।
Harsimrat Badal Raised The Issue In Parliament Said That There Is No Airport Or Railway In Takht Sri Damdama Sahib
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)