ਰਾਜਸਥਾਨ ਦੇ ਭਰਤਪੁਰ ਤੋਂ ਕਾਂਗਰਸ ਦੀ ਸੰਸਦ ਮੈਂਬਰ ਸੰਜਨਾ ਜਾਟਵ ਦਾ ਨਾਂ ਅਕਸਰ ਸੁਰਖੀਆਂ 'ਚ ਰਹਿੰਦਾ ਹੈ। ਇਕ ਵਾਰ ਫਿਰ ਅਜਿਹੀ ਵਜ੍ਹਾ ਸਾਹਮਣੇ ਆਈ ਹੈ, ਜਿਸ ਕਾਰਨ ਨਾ ਸਿਰਫ਼ ਸੰਜਨਾ ਜਾਟਵ ਸਗੋਂ ਉਸ ਦਾ ਪਤੀ ਵੀ ਸੁਰਖੀਆਂ 'ਚ ਹੈ। ਅਸਲ 'ਚ ਸੰਜਨਾ ਜਾਟਵ ਪਹਿਲੀ ਸੰਸਦ ਮੈਂਬਰ ਬਣ ਗਈ ਹੈ, ਜਿਸ ਦੀ ਸੁਰੱਖਿਆ 'ਚ ਉਸ ਦੇ ਪਤੀ ਹੀ ਤਾਇਨਾਤ ਹੋਣਗੇ। ਅਲਵਰ ਦੇ ਐੱਸਪੀ ਆਨੰਦ ਸ਼ਰਮਾ ਦੇ ਹੁਕਮਾਂ 'ਤੇ ਸੰਸਦ ਮੈਂਬਰ ਦੇ ਕਾਂਸਟੇਬਲ ਪਤੀ ਨੂੰ ਉਸ ਦਾ ਨਿੱਜੀ ਸੁਰੱਖਿਆ ਅਧਿਕਾਰੀ ਬਣਾਇਆ ਗਿਆ ਹੈ।ਇਸ 'ਤੇ ਸੰਸਦ ਮੈਂਬਰ ਸੰਜਨਾ ਜਾਟਵ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਕਿਹਾ ਕਿ ਮੇਰਾ ਪਤੀ ਮੇਰੀ ਤਾਕਤ ਹੈ, ਹੁਣ ਡਿਊਟੀ ਦੌਰਾਨ ਵੀ ਮੇਰੇ ਨਾਲ ਰਹੇਗਾ। ਉਹ ਪਹਿਲਾਂ ਵੀ ਮੇਰੇ ਨਾਲ ਸੀ ਤੇ ਹੁਣ ਵੀ ਮੇਰੇ ਨਾਲ ਹੈ। ਇਹੀ ਮੇਰੀ ਤਾਕਤ ਹੈ। ਸੰਜਨਾ ਜਾਟਵ ਨੇ ਕਿਹਾ ਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਵੀ ਕੁਝ ਨਹੀਂ ਬਦਲਿਆ ਸਿਰਫ ਕੰਮ ਵਧਿਆ ਹੈ ਪਰ ਵਿਹਾਰ ਅਜੇ ਵੀ ਉਹੀ ਹੈ।
ਜ਼ਿਕਰਯੋਗ ਹੈ ਕਿ ਸੰਜਨਾ ਜਾਟਵ ਰਾਜਸਥਾਨ ਦੀ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਹੈ। ਉਸ ਦਾ ਵਿਆਹ 18 ਸਾਲ ਦੀ ਉਮਰ ਵਿਚ ਅਲਵਰ ਜ਼ਿਲ੍ਹੇ ਦੇ ਕਠੂਮਾਰ ਦੇ ਵਾਸੀ ਕਪਤਾਨ ਸਿੰਘ ਨਾਲ ਹੋਇਆ ਸੀ। ਸੰਜਨਾ ਜਾਟਵ ਨੇ ਆਪਣੇ ਸਹੁਰੇ ਹਰਭਜਨ ਸਿੰਘ ਦੀ ਬਦੌਲਤ ਰਾਜਨੀਤੀ ਵਿਚ ਪ੍ਰਵੇਸ਼ ਕੀਤਾ। ਉਸ ਦਾ ਸਹੁਰਾ ਕੰਟਰੈਕਟਰ ਹੈ ਹੈ ਤੇ ਉਸ ਦਾ ਵੱਡਾ ਸਹੁਰਾ ਸਰਪੰਚ ਰਹਿ ਚੁੱਕਾ ਹੈ। ਰਾਜਨੀਤੀ ਵਿਚ ਆਪਣੇ ਪਰਿਵਾਰ ਦੀ ਦਖਲਅੰਦਾਜ਼ੀ ਕਾਰਨ ਸੰਜਨਾ ਨੇ 2021 ਵਿਚ ਅਲਵਰ ਦੇ ਵਾਰਡ ਨੰਬਰ 29 ਤੋਂ ਪਹਿਲੀ ਵਾਰ ਚੋਣ ਲੜੀ ਸੀ ਅਤੇ ਉਹ ਇਹ ਚੋਣ ਵੀ ਜਿੱਤ ਗਈ ਸੀ। ਕਾਂਗਰਸ ਨੇ ਲੋਕ ਸਭਾ ਚੋਣਾਂ 'ਚ ਉਨ੍ਹਾਂ 'ਤੇ ਭਰੋਸਾ ਪ੍ਰਗਟਾਇਆ ਅਤੇ ਉਨ੍ਹਾਂ ਨੂੰ ਭਰਤਪੁਰ ਤੋਂ ਟਿਕਟ ਦਿੱਤੀ। ਇਸ ਚੋਣ ਵਿਚ ਉਹ ਕਾਂਗਰਸ ਦੀਆਂ ਉਮੀਦਾਂ 'ਤੇ ਖਰੀ ਉਤਰੀ ਅਤੇ 51 ਹਜ਼ਾਰ ਵੋਟਾਂ ਨਾਲ ਜੇਤੂ ਰਹੀ। ਸੰਸਦ ਮੈਂਬਰ ਬਣਨ ਜਾ ਰਹੀ ਸੰਜਨਾ ਜਾਟਵ ਨੇ ਕਿਹਾ ਕਿ ਉਹ ਸੰਸਦ ਵਿੱਚ ਆਪਣੇ ਖੇਤਰ ਦੀ ਆਵਾਜ਼ ਜ਼ੋਰਦਾਰ ਢੰਗ ਨਾਲ ਉਠਾਏਗੀ। ਸੰਜਨਾ ਜਾਟਵ ਨੂੰ ਸਚਿਨ ਪਾਇਲਟ ਗਰੁੱਪ ਦੀ ਲੀਡਰ ਮੰਨਿਆ ਜਾਂਦਾ ਹੈ।
Constable Husband To Protect Congress Mp Sanjana Jatav Created His Own Pso
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)