ਲੁਧਿਆਣਾ-ਮੋਰਿੰਡਾ ਹਾਈਵੇ ’ਤੇ ਪਿੰਡ ਮੰਡੇਰਾਂ ਨੇੜੇ ਨਿੱਜੀ ਬੱਸ ਦੀ ਫੇਟ ਵੱਜਣ ਕਾਰਨ ਮੋਟਰਸਾਈਕਲ ਸਵਾਰ ਭੈਣ-ਭਰਾ ਗੰਭੀਰ ਜ਼ਖ਼ਮੀ ਹੋ ਗਏ। ਖਮਾਣੋਂ ਪੁਲਿਸ ਨੇ ਬੱਸ ਦੇ ਅਣਪਛਾਤੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਮਰਾਲਾ ਵਾਸੀ ਕੰਚਨ ਬਾਲਾ ਆਪਣੇ ਭਰਾ ਜਤਿੰਦਰ ਕੁਮਾਰ ਨਾਲ ਮੋਟਰਸਾਈਕਲ ’ਤੇ ਖਮਾਣੋਂ ਵੱਲ ਜਾ ਰਹੀ ਸੀ। ਮੰਡੇਰਾਂ ਨੇੜੇ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਨਿੱਜੀ ਬੱਸ ਦੇ ਡਰਾਈਵਰ ਨੇ ਕਥਿਤ ਤੌਰ ’ਤੇ ਅਣਗਹਿਲੀ ਨਾਲ ਓਵਰਟੇਕ ਕਰਦੇ ਹੋਏ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਹਾਦਸੇ ਵਿੱਚ ਦੋਵੇਂ ਸੜਕ ’ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ। ਜਤਿੰਦਰ ਕੁਮਾਰ ਦੇ ਸੱਟਾਂ ਲੱਗੀਆਂ, ਜਦਕਿ ਕੰਚਨ ਬਾਲਾ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਥਾਣਾ ਖਮਾਣੋਂ ਪੁਲਿਸ ਨੇ ਬੱਸ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਹਾਦਸੇ ਦੀ ਜਾਂਚ ਅਤੇ ਡਰਾਈਵਰ ਦੀ ਪਛਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Bus Collision Near Mander Brother And Sister Seriously Injured
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)