ਦਹੇਜ ਪਿੱਛੇ ਗਈ ਵਿਆਹੁਤਾ ਦੀ ਜਾਣ , ਪਿਤਾ ਦੇ ਪਹੁੰਚਣ ਤੋਂ ਪਹਿਲੋਂ ਹੀ ਲਾਸ਼ ਦਾ ਕੀਤਾ ਸਸਕਾਰ, ਪਤੀ ਖਿਲਾਫ ਕੀਤਾ ਕੇਸ ਦਰਜ

21/09/2024 | Public Times Bureau | panjab

ਲੁਧਿਆਣਾ ਦੇ ਕਨੇਚ ਇਲਾਕੇ ਵਿੱਚ ਸ਼ੱਕੀ ਹਾਲਤ ਵਿੱਚ ਵਿਅਹੁਤਾ ਦੀ ਮੌਤ ਹੋ ਗਈ l ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਕਿ ਦਹੇਜ ਦੀ ਮੰਗ ਪੂਰੀ ਨਾ ਹੋਣ ਦੇ ਚਲਦੇ ਉਨ੍ਹਾਂ ਦੀ ਬੇਟੀ ਦਾ ਕਤਲ ਕਰ ਦਿੱਤਾ ਗਿਆ ਹੈ l ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਵਿਅਹੁਤਾ ਸਪਨਾ ਕੁਮਾਰੀ ਜਿਸ ਦੀ ਉਮਰ 27 ਸਾਲ ਦੀ ਹੈ, ਦੇ ਪਿਤਾ ਅਨਿਲ ਕੁਮਾਰ ਸਿੰਘ ਨੇ ਸਪਨਾ ਦੇ ਪਤੀ ਚੰਦਨ ਸਿੰਘ ਦੇ ਖਿਲਾਫ ਮੁਕਦਮਾ ਦਰਜ ਕਰਵਾਇਆ ਹੈ l ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਅਨਿਲ ਕੁਮਾਰ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲੋਂ ਉਸ ਦੀ ਬੇਟੀ ਸਪਨਾ ਕੁਮਾਰੀ ਦਾ ਵਿਆਹ ਚੰਦਨ ਸਿੰਘ ਨਾਲ ਹੋਇਆ ਸੀ ਲ

ਅਕਸਰ ਲੜਕੀ ਦਾ ਸਹੁਰਾ ਪਰਿਵਾਰ ਉਸਨੂੰ ਦਹੇਜ ਲਿਆਉਣ ਲਈ ਪਰੇਸ਼ਾਨ ਕਰਦਾ ਰਹਿੰਦਾ ਸੀ l ਇਸ ਸਬੰਧੀ ਅਨਿਲ ਕੁਮਾਰ ਨੇ ਆਪਣੇ ਜਵਾਈ ਨੂੰ ਕਈ ਵਾਰ ਸਮਝਾਇਆ l ਦੋ ਦਿਨ ਪਹਿਲੋਂ ਅਨਿਲ ਨੂੰ ਉਸ ਦੇ ਕੂੜਮ ਹਰੀ ਚੰਦਰ ਸਿੰਘ ਦਾ ਫੋਨ ਆਇਆ ਕਿ ਸਪਨਾ ਕੁਮਾਰੀ ਸੱਪ ਦੇ ਡੰਗਣ ਕਾਰਨ ਛੱਪਣਾ ਕੁਮਾਰੀ ਦੀ ਮੌਤ ਹੋ ਗਈ ਹੈ l ਸੂਚਨਾ ਮਿਲਦੇ ਹੀ ਅਨਿਲ ਬਿਹਾਰ ਤੋਂ ਲੁਧਿਆਣਾ ਵੱਲ ਨਿਕਲ ਪਿਆl

ਅਨਿਲ ਕੁਮਾਰ ਸਿੰਘ ਨੇ ਦੱਸਿਆ ਕਿ ਉਸ ਦੇ ਪਹੁੰਚਣ ਤੋਂ ਪਹਿਲੋਂ ਹੀ ਸਹੁਰੇ ਪਰਿਵਾਰ ਨੇ ਲੜਕੀ ਦਾ ਸਸਕਾਰ ਕਰ ਦਿੱਤਾ ਸੀ l ਅਨਿਲ ਕੁਮਾਰ ਸਿੰਘ ਨੇ ਖਦਸ਼ਾ ਜਾਹਿਰ ਕੀਤਾ ਕਿ ਮੁਲਜਮ ਨੇ ਦਹੇਜ ਦੀ ਮੰਗ ਪੂਰੀ ਨਾ ਹੋਣ ਦੇ ਚਲਦੇ ਉਨ੍ਹਾਂ ਦੀ ਬੇਟੀ ਦਾ ਕਤਲ ਕਰ ਦਿੱਤਾ ਹੈ l ਉਧਰੋਂ ਇਸ ਮਾਮਲੇ ਵਿੱਚ ਸਬ ਇੰਸਪੈਕਟਰ ਹਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਨਿਲ ਕੁਮਾਰ ਸਿੰਘ ਦੀ ਸ਼ਿਕਾਇਤ ਤੇ ਚੰਦਨ ਸਿੰਘ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।


Married Woman Left After Dowry Body Was Cremated Before Father s Arrival Case Registered Against Husband


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App