ਵਿਕਟੋਰੀਆ ਸੂਬੇ ਦੀ ਗਵਰਨਰ ਨੇ ਕੀਤਾ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਸੰਸਥਾ ਦਾ ਦੌਰਾ, ਕੀਤੀ ਕਾਰਜਾਂ ਦੀ ਸ਼ਲਾਘਾ।

21/09/2024 | Public Times Bureau | panjab

ਬੀਤੇ ਦਿਨੀ ਮੈਲਬੌਰਨ ਦੇ ਦੱਖਣ ਪੂਰਬ ਚ ਸਥਿਤ ਇਲਾਕੇ ਲੈਂਗਵਾਰਨ ਵਿੱਖੇ "ਸਿੱਖ ਵਲੰਟੀਅਰਜ਼ ਆਸਟ੍ਰੇਲੀਆ" ਸੰਸਥਾ ਦੀ ਦਸਵੀਂ ਵਰੇਂਗੰਢ ਮੌਕੇ ਵਿਕਟੌਰੀਆ ਸੂਬੇ ਦੀ ਗਵਰਨਰ ਮਾਰਗਰੇਟ ਗਾਰਡਨਰ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਮੌਕੇ ਸਿੱਖ ਵਲੰਟੀਅਰਜ਼ ਸੰਸਥਾਂ ਦੇ ਵਲੋਂ ਗਰਮਜੋਸ਼ੀ ਨਾਲ ਗਵਰਨਰ ਦਾ ਸਵਾਗਤ ਕੀਤਾ ਗਿਆ ਤੇ ਵਿਸ਼ੇਸ਼ ਰੂਪ ਵਿੱਚ ਬਣਾਇਆ ਖਾਸ ਤਰਾਂ ਦੇ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ ।ਇਸ ਦੌਰਾਨ ਗਵਰਨਰ ਮਾਰਗਰੇਟ ਗਾਰਡਰਨਰ ਨੇ ਸਿੱਖ ਵਲੰਟੀਅਰਜ਼ ਵਲੋ ਚਲਾਏ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਜਾਣਿਆ ਤੇ ਟੀਮ ਵਲੋ ਨਵੀਂ ਬਣ ਕੇ ਤਿਆਰ ਹੋ ਰਹੀ ਰਸੋਈ ਦਾ ਦੌਰਾ ਕਰਵਾਉਦਿਆਂ ਦਸਿਆ ਕਿ ਲੈਂਗਵਾਰਨ ਵਿੱਚ ਤਿਆਰ ਹੋਈ ਰਸੋਈ ਆਧੁਨਿਕ ਸਹੂਲਤਾਂ ਨਾਲ ਭਰਪੂਰ ਹੈ ਜਿਸ ਵਿੱਚ ਵਿੱਚ ਛੇ ਘੰਟਿਆਂ ਵਿੱਚ ਹੀ ਅੱਠ ਹਜ਼ਾਰ ਲੋਕਾਂ ਦਾ ਭੋਜਨ ਤਿਆਰ ਕਰਨ ਦੀ ਸਮਰੱਥਾ ਹੋਵੇਗੀ। ਇਸ ਰਸੋਈ ਵਿੱਚ ਵਿੱਚ ਕੋਵਿਡ ਦੌਰਾਨ ਅਪਣਾਏ ਗਏ ਸਮਾਜਕ ਦੂਰੀ ਅਤੇ ਸਫਾਈ ਲਈ ਬਣਾਏ ਮਾਪਦੰਡਾਂ ਤੇ ਨਿਯਮਾਂ ਦੀ ਪਾਲਣਾ ਦਾ ਪੂਰਾ ਧਿਆਨ ਰੱਖਿਆ ਗਿਆ ਹੈ।

ਇਸ ਦੇ ਨਾਲ ਨਾਲ ਸੰਸਥਾ ਦੇ ਵਲੰਟੀਅਰਾਂ ਦੁਆਰਾ ਚਾਰ ਵੈਨਾਂ ਰਾਹੀਂ ਲੋੜਵੰਦਾ ਨੂੰ ਲੰਗਰ ਪਹੁੰਚਾਇਆ ਜਾਂਦਾ ਹੈ, ਇਸ ਤੋਂ ਇਲਾਵਾ ਸੰਸਥਾ ਵਲੋਂ ਇੱਕ "ਮੋਬਾਈਲ ਫੂਡ ਰਸੋਈ"ਨੂੰ ਇੱਕ ਵੱਡੇ ਟਰੱਕ ਦੇ ਵਿੱਚ ਬਨਾਉਣ ਦਾ ਕੰਮ ਵੀ ਚਲ ਰਿਹਾ ਹੈ ਜਿਸ ਨਾਲ ਦੂਰ ਦੁਰਾਡੇ ਦੇ ਇਲਾਕਿਆਂ ਦੇ ਵਿੱਚ ਘੱਟ ਸਮੇਂ ਵਿੱਚ ਵਲੰਟੀਅਰਜ਼ ਦੇ ਵਲੋਂ ਤੁਰੰਤ ਲੰਗਰ ਬਣਾ ਕੇ ਪਹੁੰਚਾਉਣ ਦਾ ਇੰਤਜ਼ਾਮ ਹੋਵੇਗਾ।ਜਿਸ ਨਾਲ ਸਿੱਖ ਵਲੰਟੀਅਰਜ਼ ਦੀ ਸੇਵਾ ਹੋਰ ਜਿਆਦਾ ਲੋੜਵੰਦਾਂ ਤੱਕ ਪਹੁੰਚ ਸਕੇਗੀ। ਉਨਾਂ ਕਿਹਾ ਕਿ ਸਿੱਖ ਵਲੰਟੀਅਰਜ਼ ਆਸਟ੍ਰੇਲੀਆ ਜਲਦ ਹੀ ਲੈਂਗਵਾਰਨ ਵਿੱਖੇ ਕੁਦਰਤੀ ਆਫਤਾਂ ਮੌਕੇ ਲੋਕਾਂ ਦੇ ਰਿਹਾਇਸ਼ੀ ਸੁਵਿਧਾ ਦੀ ਵੀ ਸ਼ੁਰੂਆਤ ਕਰਨ ਜਾ ਰਿਹਾ ਹੈ ਜਿਸ ਵਿੱਚ ਰਾਹਤ ਕਾਰਜਾਂ ਮੌਕੇ 120 ਦੇ ਕਰੀਬ ਲੋਕਾਂ ਨੂੰ ਠਹਿਰਾਉਣ ਦੀ ਵਿਵਸਥਾ ਹੋਵੇਗੀ।

ਇਸ ਮੌਕੇ ਗਵਰਨਰ ਮਾਰਗਰੇਟ ਗਾਰਡਨਰ ਨੇ ਕਿਹਾ ਕਿ ਉਹ ਸਿੱਖ ਵਲੰਟੀਅਰਜ਼ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਤੋ ਬਹੁਤ ਪ੍ਰਭਾਵਿਤ ਹਨ ਜਿਸ ਕਾਰਨ ਉਹ ਅੱਜ ਉਚੇਚੇ ਤੋਰ ਤੇ ਅੱਜ ਇੱਥੇ ਪਹੁੰਚੇ ਹਨ ਇਸ ਦੌਰਾਨ ਉਨਾਂ ਸੰਸਥਾ ਤੇ ਉਨਾਂ ਦੇ ਵਲੰਟੀਅਰਜ਼ ਦੀ ਪ੍ਰਸ਼ੰਸ਼ਾਂ ਕਰਦਿਆ ਕਿਹਾ ਕਿ ਸਿੱਖਾਂ ਨੇ ਆਪਣੀ ਮਿਹਨਤ ਦੇ ਸਦਕਾ ਆਸਟ੍ਰੇਲੀਆ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ ਤੇ ਆਸਟ੍ਰੇਲੀਆ ਵਿੱਚ ਹਰ ਮੁਸੀਬਤ ਤੇ ਕੁਦਰਤੀ ਆਫ਼ਤਾਂ ਸਮੇਂ ਅੱਗੇ ਹੋ ਕੇ ਇੱਥੋਂ ਦੇ ਲੋਕਾਂ ਦੀ ਮਦਦ ਕੀਤੀ ਹੈ, ਭਾਵੇ ਉਹ ਹੜ੍ਹ ,ਅੱਗ, ਕਰੋਨਾ ਤਾਲਾਬੰਦੀ ਆਦਿ ਹਲਾਤਾਂ ਵਿੱਚ "ਸਿੱਖ ਵਲੰਟੀਅਰਜ਼" ਦੀਆਂ ਟੀਮਾਂ ਨੇ ਮੋਹਰੀ ਭੂਮਿਕਾ ਨਿਭਾਈ ਹੈ ਤੇ ਭਵਿੱਖ ਵਿੱਚ ਸਿੱਖ ਵਲ਼ਟੰਅਰਜ਼ ਸੰਸਥਾ ਲੈਂਗਵਾਰਨ ਦਾ ਇਹ ਸਥਾਨ ਮੁਸਬੀਤ ਦੇ ਸਮੇਂ ਵਿੱਚ ਸੂਬੇ ਵਿੱਚ ਦੀ ਮਦਦ ਯਤਨਾਂ ਦੇ ਲਈ ਮਹਤਵਪੂਰਨ ਸਹਾਈ ਹੋਵੇਗਾ।ਇਸ ਦੋ੍ਰਾਨ ਸੰਸਥਾ ਵਲੋ ਗਵਰਨਰ ਨੂੰ ਸਨਮਾਨ ਦੇ ਰੂਪ ਦੇ ਵਿੱਚ ਇੱਕ "ਪਸ਼ਮੀਨਾ ਸ਼ਾਲ" ਭੇਂਟ ਕੀਤੀ ਗਈ।


Governor Of Victoria State Visited Sikh Volunteers Australia Organization Appreciated The Work


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App