Kulhad Pizza Couple ਆਇਆ ਫਿਰ ਚਰਚਾ ਦੇ ਵਿਚ, ਘਰ ਦੇ ਬਾਹਰ ਨੌਜਵਾਨਾਂ ਨੇ ਕੀਤੀ ਲੜਾਈ, ਵਾਇਰਲ ਹੋਈ ਵੀਡੀਓ

21/09/2024 | Public Times Bureau | panjab

ਜਲੰਧਰ ਦਾ ਮਸ਼ਹੂਰ ਕੁਲਹੜ ਪੀਜ਼ਾ ਕਪਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦੱਸ ਦਈਏ ਕਿ ਕੁਝ ਨੌਜਵਾਨਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਗਾਲਾਂ ਕੱਢੀਆਂ ਅਤੇ ਪਤੀ-ਪਤਨੀ ਨੂੰ ਕਾਫੀ ਮੰਦਾ-ਚੰਗਾ ਬੋਲਿਆ। ਇਸ ਤੋਂ ਬਾਅਦ ਸਹਿਜ ਅਰੋੜਾ ਨੇ ਤੁਰੰਤ ਮਹੁੱਲੇ ਵਾਲਿਆਂ ਨੂੰ ਇਕੱਠਾ ਕਰਕੇ ਕਾਫੀ ਹੰਗਾਮਾ ਕੀਤਾ। ਕਪਲ ਨੇ ਦੋਸ਼ ਲਾਇਆ ਹੈ ਕਿ ਉਹ ਆਪਣੇ ਕਮਰੇ ਵਿੱਚ ਬੈਠੇ ਸਨ ਤਾਂ ਇਸ ਦੌਰਾਨ ਉਨ੍ਹਾਂ 'ਤੇ ਭੱਦੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਕੁਝ ਨੌਜਵਾਨਾਂ ਵੱਲੋਂ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਸੀ ਜਦ ਅਜਿਹਾ ਕਰਨ ਤੋਂ ਰੋਕਿਆ ਤਾਂ ਇਸ ਦੌਰਾਨ ਮੁਲਜ਼ਮਾਂ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਸਹਿਜ ਨੇ ਕਿਹਾ - ਨਾ ਉਸ ਲੜਕੇ ਨੂੰ ਜਾਣਦਾ ਹੈ ਅਤੇ ਨਾ ਹੀ ਕਦੇ ਦੇਖਿਆ ਹੈ ਜਿਸ ਨੇ ਅਜਿਹਾ ਕੀਤਾ ਹੈ। ਉਧਰ, ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਜਿਸ ਨੌਜਵਾਨ 'ਤੇ ਦੋਸ਼ ਲਾਏ ਗਏ ਹਨ, ਉਹ ਨਾਬਾਲਗ ਸੀ।

ਕੁਲਹੜ ਪੀਜ਼ਾ ਦੀ ਕਾਰ 'ਤੇ ਕਰੀਬ ਦੋ ਮਹੀਨੇ ਪਹਿਲਾਂ ਵੀ ਹਮਲਾ ਹੋਇਆ ਸੀ। ਕੁਝ ਅਣਪਛਾਤੇ ਹਮਲਾਵਰਾਂ ਨੇ ਕਪਲ ਦੀ ਕਾਰ 'ਤੇ ਪੱਥਰ ਸੁੱਟ ਕੇ ਸ਼ੀਸ਼ੇ ਤੋੜ ਦਿੱਤੇ ਸਨ। ਉਦੋਂ ਸਹਿਜ ਅਰੋੜਾ ਨੇ ਉਕਤ ਘਟਨਾ ਦੀ ਜਾਣਕਾਰੀ ਆਪਣੇ ਫੇਸਬੁੱਕ ਅਕਾਊਂਟ 'ਤੇ ਸਾਂਝੀ ਕੀਤੀ ਸੀ। ਸਹਿਜ ਨੇ ਲਾਈਵ ਹੋ ਕੇ ਕਿਹਾ ਸੀ ਕਿ ਜੇ ਕਿਸੇ ਦੀ ਸਾਡੇ ਨਾਲ ਕੋਈ ਦੁਸ਼ਮਣੀ ਹੈ ਤਾਂ ਸਮਝ ਆਉਂਦੀ ਹੈ, ਪਰ ਕਾਰ ਨਾਲ ਕਿਸੇ ਦੀ ਕੀ ਦੁਸ਼ਮਣੀ ਸੀ? ਪਹਿਲਾਂ ਇੱਟ ਮਾਰ ਕੇ ਡਰਾਈਵਰ ਸਾਈਡ ਦਾ ਸ਼ੀਸ਼ਾ ਤੋੜਿਆ ਅਤੇ ਫਿਰ ਲੱਤ ਮਾਰ ਕੇ ਕਾਰ 'ਤੇ ਡੈਂਟ ਪਾ ਦਿੱਤੇ ਸਨ।






Kulhad Pizza Couple Came Again In The Discussion Youths Fought Outside The House The Video Went Viral


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App