ਦੁਨੀਆ ਦੇ ਕਈ ਹਿੱਸਿਆਂ ’ਚ ਛਿੜੀਆਂ ਜੰਗਾਂ, ਸ਼ਰਨਾਰਥੀ ਸੰਕਟ, ਅਕਾਲ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਸ ਦੌਰ ’ਚ ਅਗਲੇ ਹਫਤੇ ਤੋਂ ਨੋਬਲ ਪੁਰਸਕਾਰਾਂ ਦਾ ਐਲਾਨ ਸ਼ੁਰੂ ਹੋਵੇਗਾ। ਸੰਯੋਗ ਨਾਲ ਸੱਤ ਅਕਤੂਬਰ ਨੂੰ ਹਮਾਸ ਵਲੋਂ ਇਜ਼ਰਾਈਲ ’ਤੇ ਹਮਲੇ ਦੀ ਬਰਸੀ ਹੈ। ਪੁਰਸਕਾਰਾਂ ਦਾ ਐਲਾਨ ਸੋਮਵਾਰ ਨੂੰ ਮੈਡੀਕਲ ਪੁਰਸਕਾਰ ਦੇ ਨਾਲ ਸ਼ੁਰੂ ਹੋਵੇਗਾ। ਸ਼ਾਂਤੀ ਪੁਰਸਕਾਰ ਦਾ ਐਲਾਨ ਸ਼ੁੱਕਰਵਾਰ ਨੂੰ ਓਸਲੋ ’ਚ ਨਾਰਵੇ ਦੀ ਨੋਬਲ ਕਮੇਟੀ ਵਲੋਂ ਕੀਤਾ ਜਾਏਗਾ, ਜਦਕਿ ਹੋਰਨਾਂ ਦਾ ਐਲਾਨ ਸਟਾਕਹੋਮ ’ਚ ਰਾਇਲ ਸਵੀਡਿਸ਼ ਅਕੈਡਮੀ ਆਫ ਸਾਈੰਸਿਜ਼ ਵਲੋਂ ਕੀਤਾ ਜਾਏਗਾ।
ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੇ ਡਾਇਰੈਕਟਰ ਡੈਨ ਸਮਿਥ ਨੇਕਿਹਾ ਕਿ ਮੈਂ ਦੁਨੀਆ ’ਤੇ ਨਜ਼ਰ ਪਾਉਂਦਾ ਹਾਂ ਤਾਂ ਬਹੁਤ ਜ਼ਿਆਦਾ ਸੰਘਰਸ਼, ਦੁਸ਼ਮਣੀ ਤੇ ਟਕਰਾਅ ਦਿਖਦਾ ਹੈ। ਕੀ ਇਹ ਉਹ ਸਾਲ ਹੈ ਜਦੋਂ ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਨਹੀਂ ਕੀਤਾ ਜਾਣਾ ਚਾਹੀਦਾ। ਸ਼ਾਇਦ ਇਸ ਸਾਲ ਦਾ ਨੋਬਲ ਸ਼ਾਂਤੀ ਪੁਰਸਕਾਰ ਰੋਕ ਕੇ ਇਸ ਪਾਸੇ ਧਿਆਨ ਕਰਨਾ ਠੀਕ ਰਹੇਗਾ। ਨੋਬਲ ਸ਼ਾਂਤੀ ਪੁਰਸਕਾਰ ਨੂੰ ਵਿਸ਼ਵਜੰਗਾਂ ਸਮੇਤ 19 ਵਾਰੀ ਮੁਅੱਤਲ ਕੀਤਾ ਜਾ ਚੁੱਕਾ ਹੈ।
Nobel Prizes Will Be Announced Next Week Know Who Will Be Honored
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)