ਮੁਸਲਿਮ ਜਮਾਤ ਅਹਿਮਦੀਆ ਦਾ ਦੂਸਰੇ ਦਿਨ ਦਾ ਜਲਸਾ ਸਾਲਾਨਾ ਪਵਿੱਤਰ ਕੁਰਾਨ ਸ਼ਰੀਫ ਦੀ ਤਿਲਾਵਤ ਦੇ ਨਾਲ ਆਰੰਭ ਹੋ ਗਿਆ। ਜਲਸਾ ਸਾਲਾਨਾ ਕਾਦੀਆਂ ਜਿਸ ਦੀ ਬੁਨਿਆਦ ਖੁਦਾ ਤਾਅਲਾ ਦੇ ਹੁਕਮ ਅਤੇ ਇਸ ਯੁੱਗ ਦੇ ਇਮਾਮ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਅਲੈਹ ਸਲਾਮ ਨੇ ਸਨ 1891 ’ਚ ਰੱਖੀ ਸੀ। ਇਹ ਜਲਸਾ ਸਾਰੇ ਧਰਮਾਂ ਦੀ ਆਪਸੀ ਭਾਈਚਾਰਕ ਸਾਂਝ ਤੇ ਏਕਤਾ ਦਾ ਇੱਕ ਅਜ਼ੀਮੁਸ਼ਾਨ ਨਜ਼ਾਰਾ ਪੇਸ਼ ਕਰਦਾ ਹੈ। ਇਸ ਖਾਲਸ ਰੂਹਾਨੀ ਜਲਸੇ ਬਾਰੇ ਬਾਨੀ ਮੁਸਲਿਮ ਜਮਾਤ ਅਹਿਮਦੀਆ ਹਜ਼ਰਤ ਅਕਦਸ ਮਸੀਹੇ ਮਾਓੁਦ ਅਲੈਹ ਸਲਾਮ ਨੇ ਸਾਰੇ ਧਰਮਾਂ ਦਾ ਸਤਿਕਾਰ ਅਤੇ ਉਨ੍ਹਾਂ ਦੇ ਧਾਰਮਿਕ ਜਜ਼ਬਾਤ ਦਾ ਧਿਆਨ ਰੱਖਣ ਵੱਲ ਵਿਸ਼ੇਸ਼ ਧਿਆਨ ਦਿਵਾਇਆ ਹੈ। ਬਾਨੀ ਮੁਸਲਿਮ ਜਮਾਤ ਅਹਿਮਦੀਆ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਸਾਹਿਬ ਕਾਦੀਆਨੀ ਅਲੈਹ ਸਲਾਮ ਫਰਮਾਉਂਦੇ ਹਨ।"ਐ ਹਮ ਵਤਨੋ ਉਹ ਦੀਨ ਦੀਨ ਨਹੀਂ ਹੈ, ਜਿਸ ’ਚ ਆਮ ਹਮਦਰਦੀ ਦੀ ਸਿੱਖਿਆ ਨਾ ਹੋਵੇ ਅਤੇ ਨਾ ਉਹ ਇਨਸਾਨ ਇਨਸਾਨ ਹੈ, ਜਿਸ ’ਚ ਹਮਦਰਦੀ ਦਾ ਮਾਦਾ ਨਾ ਹੋਵੇ, ਸਾਡੇ ਖੁਦਾ ਨੇ ਕਿਸੇ ਕੌਮ ਨਾਲ ਫਰਕ ਨਹੀਂ ਕੀਤਾ ਸਭ ਦੇ ਲਈ ਖੁਦਾ ਦੀ ਜ਼ਮੀਨ ਫਰਸ਼ ਦਾ ਕੰਮ ਦਿੰਦੀ ਹੈ ਅਤੇ ਸਭ ਦੇ ਲਈ ਉਸ ਦਾ ਸੂਰਜ ਅਤੇ ਚੰਨ ਅਤੇ ਕਈ ਸਿਤਾਰੇ ਰੋਸ਼ਨ ਚਿਰਾਗ ਦਾ ਕੰਮ ਦੇ ਰਹੇ ਹਨ ਤੇ ਦੂਸਰੀ ਸੇਵਾਵਾਂ ਵੀ ਕਰ ਰਹੇ ਹਨ।
ਉਸ ਖੁਦਾ ਦੇ ਪੈਦਾ ਕਰਦਾ ਅਨਾਸਰ ਯਾਨੀ ਹਵਾ ਅਤੇ ਪਾਣੀ ਅਤੇ ਅੱਗ ਅਤੇ ਖਾਕ ਅਤੇ ਐਸਾ ਹੀ ਉਸ ਦੀ ਸਾਰੀ ਪੈਦਾ ਕਰਦਾ ਚੀਜ਼ਾਂ ਅਨਾਜ ਅਤੇ ਫਲ ਅਤੇ ਜੜੀ ਬੂਟੀਆਂ ਵਗੈਰਾ ਤੋਂ ਸਾਰੀਆਂ ਕੌਮਾਂ ਫਾਇਦਾ ਉਠਾ ਰਹੀਆਂ ਹਨ। ਬਸ ਇਹ ਇਖਲਾਕੇ ਰਬਾਨੀ ਸਾਨੂੰ ਸਿੱਖਿਆ ਦਿੰਦੇ ਹਨ ਕਿ ਅਸੀਂ ਵੀ ਇਨਸਾਨਾਂ ਨਾਲ ਮੁਰਵਤ ਅਤੇ ਸਲੂਕ ਨਾਲ ਪੇਸ਼ ਆਈਏ ਅਤੇ ਤੰਗ ਦਿਲ ਅਤੇ ਤੰਗ ਜਰਫ ਨਾ ਬਣੀਏ। ਜਮਾਤ ਅਹਿਮਦੀਆ ਦੀ ਇਹੀ ਵਿਸ਼ੇਸ਼ਤਾ ਹੈ ਕਿ ਜਿਸ ਹੱਦ ਤੱਕ ਸਮਰਥਾ ਹੈ ਖਿਦਮਤੇ ਖਲਕ ਦੇ ਕੰਮਾਂ ’ਚ ਵੱਧ-ਚੜ੍ਹ ਕੇ ਭਾਗ ਲੈਂਦੀ ਹੈ ਅਤੇ ਜੋ ਵਸੀਲੇ ਪ੍ਰਾਪਤ ਹਨ, ਉਨ੍ਹਾਂ ਦੇ ਅੰਦਰ ਰਹਿ ਕੇ ਜਿੰਨੀ ਖਿਦਮਤ ਖਲਕ ਅਤੇ ਖਿਦਮਤ ਇਨਸਾਨੀਅਤ ਹੋ ਸਕਦੀ ਹੈ, ਉਹ ਇਨਫਰਾਦੀ ਤੌਰ ’ਤੇ ਵੀ ਅਤੇ ਜਮਾਤੀ ਤੌਰ ’ਤੇ ਵੀ ਕੀਤੀ ਜਾਂਦੀ ਹੈ।
ਜਮਾਤ ਅਹਿਮਦੀਆ ਨੂੰ ਜਿਸ ਹੱਦ ਤੱਕ ਸਮਰਥਾ ਹੈ, ਉਹ ਲੋਕਾਂ ਦੀ ਭੁੱਖ ਮਿਟਾਉਣ ਦੇ ਲਈ ਗਰੀਬਾਂ ਦੇ ਇਲਾਜ ਦੇ ਲਈ ਸਿੱਖਿਆ ਦੇ ਲਈ ਜਮਾਤ ਅਹਿਮਦੀਆ ਕੋਸ਼ਿਸ਼ਾਂ ਕਰਦੀ ਹੈ, ਜਦਕਿ ਦੁਨੀਆ ਤੀਸਰੀ ਆਲਮੀ ਜੰਗ ਵਲ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਤਾਂ ਇਸ ਮੌਕੇ ’ਤੇ ਇਮਾਮ ਜਮਾਤ ਅਹਿਮਦੀਆ ਆਲਮਗੀਰ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਦੁਨੀਆਂ ਨੂੰ ਅਮਨ ਦੀ ਸਥਾਪਨਾ ਵੱਲ ਧਿਆਨ ਦਿਵਾਉਂਦਿਆਂ ਹੋਇਆਂ ਖੁਦਾ ਤਾਲਾ ਵੱਲ ਧਿਆਨ ਕਰਨ ਅਤੇ ਆਪਸੀ ਭਾਈਚਾਰਕ ਸਾਂਝ ਅਤੇ ਹਮਦਰਦੀ ਸਥਾਪਿਤ ਕਰਨ ਅਤੇ ਅਦਲ ਇਨਸਾਫ ਦੇ ਤਕਾਜ਼ਿਆਂ ਨੂੰ ਪੂਰਾ ਕਰਨ ਵੱਲ ਵਿਸ਼ੇਸ਼ ਧਿਆਨ ਦਿਵਾਇਆ ਹੈ। ਇਸ ਸੰਬੰਧ ਵਿੱਚ ਸੰਬੋਧਨ ਕਰਦਿਆਂ ਮੌਲਾਨਾ ਕੇ ਤਾਰਿਕ ਅਹਿਮਦ ਨੇ ਕਿਹਾ ਕਿ ਇਮਾਮ ਮੁਸਲਿਮ ਜਮਾਤ ਅਹਿਮਦੀਆ ਆਲਮਗੀਰ ਨੇ ਇਸ ਸੰਬੰਧ ’ਚ ਦੁਨੀਆਂ ਦੀ ਵੱਡੀ-ਵੱਡੀ ਪਾਰਲੀਆਮੈਂਟਾਂ ’ਚ ਲੈਕਚਰ ਦਿੱਤੇ ਹਨ ਅਤੇ ਦੁਨੀਆਂ ਦੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਪੱਤਰ ਲਿਖੇ ਹਨ ਇਹ ਰੂਹ ਪਰਵਰ ਭਾਸ਼ਣ ਅਤੇ ਪੱਤਰ ਕਿਤਾਬੀ ਸ਼ਕਲ ਵਿੱਚ "ਵਰਲਡ ਕ੍ਰਾਈਸਿਸ ਐਂਡ ਪਾਥਵੇ ਟੂ ਪੀਸ" ਦੇ ਨਾਂ ਨਾਲ ਛੱਪ ਚੁੱਕਿਆ ਹੈ ।
The Second Day Of Ahmadiyya Began With The Presence Of The Holy Quran Sharif A Symbol Of The Unity Of All Religions
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)