ਰਾਮਪੁਰਾ ਫੂਲ ਦੇ 7 ਸਾਲਾਂ ਸਕੂਲੀ ਵਿਦਿਆਰਥੀ ਮੇਹਰਜੋਤ ਸਿੰਘ ਨੇ ਆਪਣੀ ਨਵੀਂ ਉਪਲਬਧੀ ਨਾਲ ਦਿਲਾਂ ਨੂੰ ਜਿੱਤ ਲਿਆ ਹੈ। ਉਸਨੇ ਉਲਟੇ ਕ੍ਰਮ ਵਿੱਚ 1 ਤੋਂ 100 ਤਕ ਦੇ ਸਾਰੇ ਪਹਾੜੇ ਸਿਰਫ 9 ਮਿੰਟਾਂ ਵਿੱਚ ਸੁਣਾ ਕੇ ਵਿਸ਼ਵ ਰਿਕਾਰਡ ਬਣਾਇਆ। ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਸਹਾਇਕ ਕਮਿਸ਼ਨਰ ਜਨਰਲ ਗਗਨਦੀਪ ਸਿੰਘ ਨੇ ਮੇਹਰਜੋਤ ਨੂੰ ਉੱਚ ਸਨਮਾਨ ਨਾਲ ਨਵਾਜਿਆ। ਮੁੰਡੇ ਦੀ ਇਸ ਸਫਲਤਾ ’ਤੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਹੈ। ਉਸ ਦੇ ਘਰ ਵਿਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਵਰਨਣਯੋਗ ਹੈ ਕਿ ਮੇਹਰਜੋਤ ਨੇ ਪਹਿਲਾਂ ਵੀ ਇਕ ਇੰਡੀਆ ਬੁੱਕ ਰਿਕਾਰਡ ਹਾਸਲ ਕੀਤਾ ਹੈ। ਸ਼ਾਰਪ ਬ੍ਰੇਨਸ ਏਜੂਕੇਸ਼ਨ ਸੰਸਥਾ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਮੇਹਰਜੋਤ ਸਪੁੱਤਰ ਡਾ. ਸਵਰਨਜੀਤ ਕੌਰ ਮਾਊਂਟ ਲਿਟਰਾ ਜੀ ਸਕੂਲ ਰਾਮਪੁਰਾ ਫੂਲ ਵਿੱਚ ਦੂਸਰੀ ਕਲਾਸ ਦਾ ਵਿਦਿਆਰਥੀ ਹੈ। ਉਸ ਨੇ 1 ਤੋਂ 100 ਤਕ ਦੇ ਪਹਾੜੇ ਉਲਟੇ ਕ੍ਰਮ ਵਿੱਚ ਸਿਰਫ 9 ਮਿੰਟਾਂ ਵਿੱਚ ਸੁਣਾ ਕੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਵਿੱਚ ਆਪਣਾ ਨਾਮ ਦਰਜ ਕਰਵਾਇਆ। ਮੇਹਰਜੋਤ ਨੂੰ ਮੈਡਲ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਅਤੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਸ ਨੇ ਇਸ ਨੂੰ ਨਵਾਂ ਵਰਲਡ ਰਿਕਾਰਡ ਘੋਸ਼ਿਤ ਕੀਤਾ ਹੈ। ਉਸ ਨੇ ਇਹ ਤਿਆਰੀ ਅਬੈਕਸ ਵਿਧੀ ਦੇ ਨਾਲ ਕੀਤੀ ਹੈ ।
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਆਪਣੇ ਦਫਤਰ ਵਿੱਚ ਮੇਹਰਜੋਤ ਦੀ ਪ੍ਰਦਰਸ਼ਨੀ ਦੇਖੀ ਅਤੇ ਉਸ ਦੀ ਤੇਜ਼ੀ ਤੇ ਸੂਝ-ਬੂਝ ਦੇ ਮੁਹਤਾਜ ਹੋ ਗਏ। ਉਨ੍ਹਾਂ ਨੇ ਮੇਹਰਜੋਤ ਨੂੰ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇੰਨ੍ਹੀ ਛੋਟੀ ਉਮਰ ਵਿਚ ਇਸ ਤਰ੍ਹਾਂ ਦੀ ਪ੍ਰਾਪਤੀਆਂ ਹਾਸਲ ਕਰਨ ਵਾਲੇ ਮੇਹਰਜੋਤ ਭਵਿੱਖ ਵਿੱਚ ਯਕੀਨਨ ਵੱਡੀਆਂ ਮੱਲ੍ਹਾਂ ਮਾਰੇਗਾ । ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋ ਇਸ ਤਰ੍ਹਾਂ ਦੇ ਹੋਣਹਾਰ ਵਿਦਿਆਰਥੀਆਂ ਦੀ ਹੋਸਲਾਂ ਅਫਜਾਈ ਲਈ ਹਰ ਪ੍ਰਕਾਰ ਦੀ ਸਹਾਇਤਾ ਕੀਤੀ ਜਾਵੇਗੀ । ਸਹਾਇਕ ਕਮਿਸ਼ਨਰ ਜਨਰਲ ਗਗਨਦੀਪ ਸਿੰਘ ਨੇ ਵੀ ਸ਼ਾਰਪ ਬ੍ਰੇਨਸ ਏਜੂਕੇਸ਼ਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਸੰਗਠਨ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਲਈ ਉੱਤਮ ਯੋਗਦਾਨ ਪਾ ਰਿਹਾ ਹੈ ਅਤੇ ਸੰਸਥਾ ਦੇ ਵਿਦਿਆਰਥੀ ਇੱਕ ਤੋ ਬਾਅਦ ਇੱਕ ਵਿਲੱਖਣ ਪ੍ਰਾਪਤੀ ਹਾਸਲ ਕਰ ਰਹੇ ਹਨ ।
At The Age Of 7 Meharjot Set A World Record Recited The Numbers From 1 To 100 In Reverse Order In 9 Minutes
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)