ਆਮ ਆਦਮੀ ਪਾਰਟੀ ਦੇ ਹਲਕਾ ਬੱਸੀ ਪਠਾਣਾ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਜਾਣ ਤੋਂ ਪਹਿਲਾਂ ਬੱਸੀ ਪਠਾਣਾ ਦੇ ਐਸਡੀਐਮ ਦਫ਼ਤਰ, ਤਹਿਸੀਲ ਦਫ਼ਤਰ ਤੇ ਸੇਵਾ ਕੇਂਦਰ ਦਾ ਦੌਰਾ ਕਰ ਜਾਇਜ਼ਾ ਲਿਆ, ਇਸ ਦੌਰਾਨ ਕਈ ਅਧਿਕਾਰੀਆਂ ਸਣੇ ਕਰਮਚਾਰੀ ਟਾਈਮ ਤੇ ਨਹੀਂ ਪਹੁੰਚੇ ਸਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੱਸੀ ਪਠਾਣਾ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕੀ ਅਧਿਕਾਰੀਆਂ ਦੇ ਲੇਟ ਦਫ਼ਤਰ ਪੂਜਣ ਬਾਰੇ ਸ਼ਿਕਾਇਤ ਮਿਲ ਰਹੀ ਸੀ ਸ਼ੈਸ਼ਨ 'ਚ ਜਾਣ ਤੋਂ ਪਹਿਲਾਂ ਜਦੋਂ ਚੈਕ ਕੀਤਾ ਗਿਆ ਤਾਂ ਐਸਡੀਐਮ, ਤਹਿਸੀਲਦਾਰ ਸਣੇ ਕਈ ਕਲਰਕ ਸਮੇਂ ਸਿਰ ਦਫ਼ਤਰ ਨਹੀਂ ਪੁੱਜੇ, ਜੇਕਰ ਹੁਣ ਆਉਂਦੇ ਨੇ ਤਾਂ ਅੱਧਾ ਤੋਂ ਪੋਣਾ ਘੰਟਾ ਤਾਂ ਬਾਕੀ ਕੰਮ ਨੂੰ ਲੱਗ ਜਾਂਦਾ ਹੈ, ਉਨਾਂ ਕਿਹਾ ਕਿ ਇਸ ਗੱਲ ਦਾ ਅਫ਼ਸੋਸ ਹੈ, ਉਹਨਾਂ ਕਿਹਾ ਕਿ ਸਮੇਂ ਤੇ ਦਫ਼ਤਰ ਪਹੁੰਚਣਾ ਸਾਡੀ ਜਿੰਮੇਵਾਰੀ ਹੈ, ਪੰਜ ਮਿੰਟ ਤੱਕ ਤਾਂ ਚਲੋ ਹੋ ਜਾਂਦਾ ਪਰ ਜਿਆਦਾ ਲੇਟ ਦਫ਼ਤਰ ਪਹੁੰਚਣਾ ਅਨੁਸਾਸ਼ਨ ਅਤੇ ਡਿਊਟੀ ਦੇ ਖ਼ਿਲਾਫ਼ ਹੈ, ਇਸ ਸੰਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਮਾਮਲਾ ਲਿਆਂਦਾ ਜਾਵੇਗਾ।





