ਮੋਹਾਲੀ ਦੇ ਸੈਕਟਰ 72 ‘ਚ ਰਹਿ ਰਹੀ ਰੀਆ ਸੇਠੀ ਨੇ ਯੂਪੀਐਸਸੀ ਦੀ ਪ੍ਰਸਿੱਧ ਇਮਤਿਹਾਨ ਕਲੀਅਰ ਕਰ ਲਈ ਹੈ। ਰੀਆ ਨੇ ਪੂਰੇ ਦੇਸ਼ ਵਿੱਚ 89ਵਾਂ ਰੈਂਕ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਸ਼ਹਿਰ ਦਾ ਮਾਣ ਵਧਾਇਆ ਹੈ। ਰੀਆ ਨੇ ਦੱਸਿਆ ਕਿ ਉਹਦੇ ਪਿਤਾ ਦੀ ਇੱਛਾ ਸੀ ਕਿ ਉਹਦੀ ਧੀ ਇੱਕ ਦਿਨ ਨਾਮ ਰੌਸ਼ਨ ਕਰੇ। ਅੱਜ ਉਹ ਦਿਨ ਆ ਗਿਆ ਹੈ ਜਦੋਂ ਰੀਆ ਨੇ ਇਹ ਮਕਾਮ ਹਾਸਲ ਕਰ ਲਿਆ। ਉਹ ਕਹਿੰਦੀ ਹੈ ਕਿ ਹੁਣ ਉਹ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਜਾ ਕੇ ਸਮਾਜ ਸੇਵਾ ਕਰਨਾ ਚਾਹੁੰਦੀ ਹੈ। ਰੀਆ ਨੇ ਇਹ ਵੀ ਦੱਸਿਆ ਕਿ 2017 ਵਿੱਚ ਉਸਨੇ ਆਪਣੇ ਪਿਤਾ ਨੂੰ ਖੋ ਦਿੱਤਾ ਸੀ। ਅੱਜ ਦੇ ਇਸ ਖ਼ੁਸ਼ੀ ਦੇ ਮੌਕੇ ‘ਤੇ ਉਹ ਆਪਣੇ ਪਿਤਾ ਨੂੰ ਬਹੁਤ ਯਾਦ ਕਰ ਰਹੀ ਹੈ ਕਿਉਂਕਿ ਉਹੀ ਉਸਦੀ ਪ੍ਰੇਰਣਾ ਦਾ ਸਰੋਤ ਰਹੇ ਹਨ। ਉਨ੍ਹਾਂ ਦੀ ਉਮੀਦ ਅਤੇ ਆਸ਼ੀਰਵਾਦ ਨੇ ਹੀ ਉਸਨੂੰ ਇਸ ਮਕਾਮ ਤੱਕ ਪਹੁੰਚਾਇਆ।
ਪੰਜਾਬ ਦੀ ਧੀ ਨੇ UPSC 'ਚ 89ਵਾਂ ਰੈਂਕ ਹਾਸਿਲ ਕਰਕੇ ਕੀਤਾ ਆਪਣੇ ਪਿਤਾ ਦਾ ਸੁਪਨਾ ਪੂਰਾ





