ਮੱਧ ਪ੍ਰਦੇਸ਼ ਦੇ ਝਾਬੂਆ ਜ਼ਿਲ੍ਹੇ ਦੇ ਠੰਡਲਾ-ਮੇਘਨਗਰ ਵਿਚਕਾਰ ਸੰਜੇਲੀ ਰੇਲਵੇ ਕਰਾਸਿੰਗ ਨੇੜੇ ਭਿਆਨਕ ਸੜਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ। ਬੁੱਧਵਾਰ ਰਾਤ ਨੂੰ ਲਗਪਗ 2:00 ਵਜੇ ਨਿਰਮਾਣ ਅਧੀਨ ਓਵਰ ਬ੍ਰਿਜ ਨੇੜੇ ਮੋੜ 'ਤੇ ਟਰਾਲੀ ਅਤੇ ਇੱਕ ਕਾਰ ਦੀ ਟੱਕਰ ਹੋ ਗਈ।ਮ੍ਰਿਤਕਾਂ ਵਿੱਚੋਂ ਅੱਠ ਠੰਡਲਾ ਨੇੜੇ ਸ਼ਿਵਗੜ੍ਹ ਮਹੂਦਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਜਦੋਂ ਕਿ ਇੱਕ ਹੋਰ ਮ੍ਰਿਤਕ ਸ਼ਿਵਗੜ੍ਹ ਨੇੜੇ ਇੱਕ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਝਾਬੂਆ ਦੇ ਪੁਲਿਸ ਸੁਪਰਡੈਂਟ ਪਦਮਵਿਲੋਚਨ ਸ਼ੁਕਲਾ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟਰੱਕ ਮੇਘਨਗਰ ਤਹਿਸੀਲ ਖੇਤਰ ਅਧੀਨ ਸੰਜੇਲੀ ਰੇਲਵੇ ਕਰਾਸਿੰਗ ਨੇੜੇ ਇੱਕ ਅਸਥਾਈ ਸੜਕ ਤੋਂ ਨਿਰਮਾਣ ਅਧੀਨ ਰੇਲ ਓਵਰ ਬ੍ਰਿਜ (ਆਰਓਬੀ) ਨੂੰ ਪਾਰ ਕਰ ਰਿਹਾ ਸੀ, ਜਦੋਂ ਇਹ ਆਪਣਾ ਸੰਤੁਲਨ ਗੁਆ ਬੈਠਾ ਤੇ ਵੈਨ 'ਤੇ ਪਲਟ ਗਿਆ।
ਸੀਮਿੰਟ ਨਾਲ ਭਰੀ ਟਰਾਲੀ ਕਾਰ 'ਤੇ ਪਲਟੀ, 9 ਦੀ ਮੌਤ; ਪਰਿਵਾਰ ਵਿਆਹ ਤੋਂ ਆ ਰਿਹਾ ਸੀ ਵਾਪਸ





