ਬਿਹਾਰ ਦੇ ਸ਼ੇਖਪੁਰਾ ਜ਼ਿਲ੍ਹੇ ’ਚ ਸ਼ਨਿਚਰਵਾਰ ਨੂੰ 12 ਸਾਲਾ ਬੱਚੀ ਦੀ ਜਾਨ ਖੇਡਦੇ ਸਮੇਂ ਝੂਲੇ ਦੀ ਰੱਸੀ ਗਲ਼ੇ ’ਚ ਫਸਣ ਕਾਰਨ ਚਲੀ ਗਈ। ਮ੍ਰਿਤਕ ਬੱਚੀ ਦੀ ਪਛਾਣ ਮੁਸਕਾਨ ਕੁਮਾਰੀ ਵਜੋਂ ਹੋਈ ਹੈ। ਉਹ ਚੌਥੀ ਕਲਾਸ ਦੀ ਵਿਦਿਆਰਥਣ ਸੀ। ਘਟਨਾ ਵੇਲੇ ਮੁਸਕਾਨ ਘਰ ਵਿਚ ਇਕੱਲੀ ਸੀ ਜਦਕਿ ਉਸ ਦੇ ਪਰਿਵਾਰਕ ਮੈਂਬਰ ਖੇਤ ਵਿਚ ਝੋਨੇ ਲਾਉਣ ’ਚ ਰੁੱਝੇ ਸਨ। ਪਿੰਡ ਵਾਲਿਆਂ ਨੇ ਦੱਸਿਆ ਕਿ ਬੱਚੀ ਘਰ ਨੇੜੇ ਪਿੱਪਲ ਦੇ ਦਰੱਖ਼ਤ ’ਤੇ ਝੂਲਾ ਲਾ ਕੇ ਝੂਲ ਰਹੀ ਸੀ। ਇਸ ਦੌਰਾਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਝੂਲੇ ਦੀ ਰੱਸੀ ਗਲ਼ੇ ’ਚ ਫਸ ਗਈ। ਮੌਕੇ ’ਤੇ ਕਿਸੇ ਦੇ ਮੌਜੂਦ ਨਾ ਹੋਣ ਕਾਰਨ ਉਸ ਨੂੰ ਮਦਦ ਨਹੀਂ ਮਿਲ ਸਕੀ ਤੇ ਉਸ ਦਾ ਦਮ ਘੁੱਟ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ।