ਅਮਰੀਕਾ ਦੀਆਂ ਦੋ ਵੱਖ-ਵੱਖ ਥਾਵਾਂ ’ਤੇ ਹੋਈ ਗੋਲ਼ੀਬਾਰੀ ਦੀਆਂ ਘਟਨਾਵਾਂ ’ਚ ਪੰਜ ਲੋਕਾਂ ਦੀ ਮੌਤ ਹੋ ਗਈ। ਪਹਿਲੀ ਘਟਨਾ ਨਿਊਯਾਰਕ ਸ਼ਹਿਰ ਦੇ ਬ੍ਰੁਕਲਿਨ ਨਗਰ ’ਚ ਤੇ ਇਕ ਬਾਰ ’ਚ ਹੋਈ, ਜਿੱਥੇ ਗੋਲੀਬਾਰੀ ’ਚ ਤਿੰਨ ਲੋਕ ਮਾਰੇ ਗਏ। ਮਰਨ ਵਾਲਿਆਂ ’ਚ ਦੋ ਹਮਲਾਵਰ ਹਨ, ਜਿਨ੍ਹਾਂ ਨੇ ਇਮਾਰਤ ਦੇ ਅੰਦਰ ਗੋਲੀਬਾਰੀ ਕੀਤੀ ਸੀ। ਕਮਿਸ਼ਨਰ ਜੇਸਿਕਾ ਟਿਸ਼ ਨੇ ਕਿਹਾ ਕਿ 35 ਸਾਲਾ ਦਾ ਜੈਮੇਲ ਚਾਈਲਡਸ ਤੇ 19 ਸਾਲਾ ਮਾਰਵਿਨ ਸੇਂਟ ਲੁਈ ਨੂੰ ਐਤਵਾਰ ਸਵੇਰੇ ਕ੍ਰਾਊਨ ਹਾਈਟਸ ਸਥਿਤ ਟੈਸਟ ਆਫ ਦਿ ਸਿਟੀ ਲਾਊਂਜ ’ਚ ਬਹਿਸ ਕਰਦੇ ਹੋਏ ਦੇਖਿਆ ਗਿਆ।
ਪਰ ਕਰੀਬ 10 ਮਿੰਟ ਬਾਅਦ ਸੇਂਟ ਲੁਈ ਚਾਈਲਡਸ ਦੇ ਨਜ਼ਦੀਕ ਪਹੁੰਚਿਆ ਤੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ ਤੇ ਚਾਈਲਡਸ ਤੇ ਦੋ ਹੋਰ ਲੋਕਾਂ ਨੇ ਵੀ ਜਵਾਬੀ ਗੋਲੀਬਾਰੀ ਕੀਤੀ। ਚਾਈਲਡਸ ਤੇ ਸੇਂਟ ਲੁਈ ਦੋਵਾਂ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਤੇ ਗੋਲੀਬਾਰੀ ਦੇ ਕੁਝ ਹੀ ਦੇਰ ਬਾਅਦ ਹਸਪਤਾਲ ’ਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਾਰੇ ਗਏ ਤੀਜੇ ਵਿਅਕਤੀ 27 ਸਾਲਾ ਸ਼ਹਿਰ ਵਾਸੀ ਅਮਾਦੋਂ ਡਾਇਲੋ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ। ਉੱਥੇ ਦੱਖਣੀ ਵੈਸਟ ਵਰਜੀਨੀਆ ’ਚ ਹੋਈ ਗੋਲੀਬਾਰੀ ’ਚ ਇਕ ਸ਼ੱਕੀ ਬੰਦੂਕਧਾਰੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ।





