ਪੰਜਾਬ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਜ਼ਿਲ੍ਹਿਆਂ ਦੀ ਗਿਣਤੀ 8 ਹੋ ਗਈ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਕਪੂਰਥਲਾ, ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਸ਼ਾਮਲ ਹਨ। ਹੜ੍ਹਾਂ ਦਾ ਪ੍ਰਭਾਵ ਹੁਣ ਪਟਿਆਲਾ ਅਤੇ ਮਾਨਸਾ ਵਿੱਚ ਵੀ ਦਿਖਾਈ ਦੇ ਰਿਹਾ ਹੈ। ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਦੇ ਕਲਾਕਾਰ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ।ਪੰਜਾਬ ਵਿੱਚ ਹੜ੍ਹ ਦੇ ਸੰਬੰਧ ਵਿੱਚ ਕਈ ਪੰਜਾਬੀ ਕਲਾਕਾਰਾਂ ਨੇ ਵਿੱਤੀ ਅਤੇ ਹੋਰ ਤਰ੍ਹਾਂ ਦੀ ਮਦਦ ਦਾ ਐਲਾਨ ਕੀਤਾ ਹੈ। ਇਸ ਸਿਲਸਿਲੇ ਵਿੱਚ, ਪੰਜਾਬ ਦੇ ਸਭ ਤੋਂ ਪ੍ਰਸਿੱਧ ਗਾਇਕ ਹਰਜੀਤ ਹਰਮਨ,ਗਿੱਲ ਰੌਂਤਾ,ਰਵਿੰਦਰ ਗਰੇਵਾਲ,ਸਟਾਲਿਨ ਵੀਡਿਉ ਡਾਇਰੈਕਟ, ਜੇਲੀ ਪੰਜਾਬੀ ਸਿੰਗਰ ,ਪ੍ਰੀਤ ਹਰਪਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਫਾਜ਼ਿਲਕਾ ਪੁਜੇ । ਦੱਸ ਦੇਈਏ ਕਿ ਸੋਨੂ ਸੂਦ,ਕਪਿਲ ਸ਼ਰਮਾ,ਦਲਜੀਤ ਦੋਸਾਂਝ,ਜਸਬੀਰ ਜੱਸੀ,ਗੁਰਦਾਸ ਮਾਨ,ਸਤਿੰਦਰ ਸਰਜਾਤ,ਗਿਪੀ ਗਰੇਵਾਲ ਅਤੇ ਹੋਰ ਕਈ ਕਲਾਕਾਰ ਇਸ ਮੁਸ਼ਕਿਲ ਸਮੇਂ ਵਿੱਚ ਪੰਜਾਬ ਵਾਸੀਆਂ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਇਸ ਦੌਰਾਨ ਫਾਜ਼ਿਲਕਾ ਕਾਵਾਂ ਵਾਲੀ ਪੁਲ ਤੇ ਹੜ ਪੀੜਤਾਂ ਦੀ ਮਦਦ ਲਈ ਪ੍ਰਸਿੱਧ ਗਾਇਕ ਹਰਜੀਤ ਹਰਮਨ,ਗਿੱਲ ਰੌਂਤਾ,ਰਵਿੰਦਰ ਗਰੇਵਾਲ,ਸਟਾਲਿਨ ਵੀਡਿਉ ਡਾਇਰੈਕਟ, ਜੇਲੀ ਪੰਜਾਬੀ ਸਿੰਗਰ ,ਪ੍ਰੀਤ ਹਰਪਾਲ ਦੋ ਬੇੜੀਆਂ ਲੈਕੇ ਪਹੁੰਚੇ।
ਪੰਜਾਬ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਕਈ ਪੰਜਾਬੀ ਸੰਗੀਤ ਤੇ ਫਿਲਮ ਇੰਡਸਟਰੀ ਦੇ ਕਲਾਕਾਰ





