ਇਕ ਨੌਜਵਾਨ ਨੇ ਵਿਆਹ ਦੇ ਦਬਾਅ ਤੇ ਉਧਾਰੀ ਮੰਗਣ ’ਤੇ ਆਪਣੇ ਤੋਂ ਦੁੱਗਣੀ ਉਮਰ ਦੀ ਪ੍ਰੇਮਿਕਾ ਦੀ ਗਲ਼ ਘੁੱਟ ਕੇ ਹੱਤਿਆ ਕਰ ਦਿੱਤੀ। 23 ਅਗਸਤ ਨੂੰ ਲਾ•ਸ਼ ਦੀ ਸ਼ਨਾਖ਼ਤ ਤੋਂ ਬਾਅਦ ਪੁਲਿਸ ਨੇ ਇਕ ਸਤੰਬਰ ਨੂੰ ਮੁਲਜ਼ਮ ਪ੍ਰੇਮੀ ਟੈਂਕਰ ਚਾਲਕ ਅਰੁਣ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ। ਅਰੁਣ ਨੇ ਦੱਸਿਆ ਕਿ ਰਾਣੀ ਆਪਣੀ ਤਸਵੀਰ ਨੂੰ ਫਿਲਟਰ ਲਗਾ ਕੇ ਇੰਸਟਾਗ੍ਰਾਂ ’ਤੇ ਅਪਲੋਡ ਕਰਦੀ ਸੀ, ਜਿਸ ਵਿਚ ਉਹ ਸੋਹਣੀ ਤੇ ਨੌਜਵਾਨ ਦਿਸਦੀ ਸੀ। ਇਸੇ ਕਾਰਨ ਉਹ ਉਸ ’ਤੇ ਆਕਰਸ਼ਿਤ ਹੋ ਗਿਆ ਸੀ। ਜਦੋਂ ਉਹ ਰਾਣੀ ਨੂੰ ਮਿਲਣ ਫਰੂਖਾਬਾਦ ਪੁੱਜਾ ਤਾਂ ਉਸਦੀ ਅਸਲੀ ਉਮਰ ਦਾ ਪਤਾ ਲੱਗਾ। ਇਸ ਤੋਂ ਬਾਅਦ ਰਾਣੀ ਨੇ ਵਿਆਹ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ, ਜਦਕਿ ਉਹ ਕੁਆਰਾ ਸੀ।
ਪੁੱਛਗਿੱਛ ’ਚ ਅਰੁਣ ਨੇ ਦੱਸਿਆ ਕਿ ਉਹ ਗੁਰੂਗ੍ਰਾਮ ’ਚ ਕੈਂਟਰ ਚਲਾਉਂਦਾ ਹੈ। ਇੰਸਟਾਗ੍ਰਾਮ ’ਤੇ ਰਾਣੀ ਨਾਲ ਦੋਸਤੀ ਤੋਂ ਬਾਅਦ ਦੋਵਾਂ ਨੇ ਕਈ ਵਾਰ ਮੁਲਾਕਾਤ ਕੀਤੀ। 10 ਅਗਸਤ ਨੂੰ ਰਾਣੀ ਨੂੰ ਮਿਲਣ ਲਈ ਮੈਨਪੁਰੀ ਸੱਦਿਆ, ਜਿਥੇ ਉਸਨੇ ਚੁੰਨੀ ਨਾਲ ਉਸਦਾ ਗਲ਼ ਘੁੱਟ ਕੇ ਹੱਤਿਆ ਕਰ ਦਿੱਤੀ ਤੇ ਉਸਦਾ ਮੋਬਾਈਲ ਲੈ ਕੇ ਭੱਜ ਗਿਆ। ਉਸਨੇ ਸਵੀਕਾਰ ਕੀਤਾ ਕਿ ਰਾਣੀ ਤੋਂ ਉਸਨੇ ਡੇਢ ਲੱਖ ਰੁਪਏ ਉਧਾਰ ਲਏ ਸਨ। ਉਧਾਰੀ ਮੰਗਣ ਤੇ ਵਿਆਹ ਲਈ ਦਬਾਅ ਬਣਾਉਣ ’ਤੇ ਉਸਦੀ ਹੱਤਿਆ ਕਰ ਦਿੱਤੀ।





