ਨਾਭਾ ਦੇ ਪਿੰਡ ਫਰੀਦਪੁਰ ਨੇੜੇ ਪੀਆਰਟੀਸੀ ਬੱਸ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਵਿੱਚ ਕਰੀਬ 140 ਸਵਾਰੀਆਂ ਸਨ ਸਵਾਰ। ਜਾਣਕਾਰੀ ਮੁਤਾਬਕ ਬੱਸ ਜ਼ਿਆਦਾ ਭਰੀ ਹੋਣ ਕਾਰਨ ਅਚਾਨਕ ਕਮਾਣੀਆਂ ਟੁੱਟਣ ਨਾਲ ਬੱਸ ਬੇਕਾਬੂ ਹੋ ਗਈ। ਬੇਕਾਬੂ ਬੱਸ ਸੜਕ ਕੰਢੇ ਦਰੱਖਤ ਨਾਲ ਟਕਰਾਈ ਜਿਸ ਨਾਲ ਦਰੱਖਤ ਵੀ ਟੁੱਟ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦੀਆਂ ਕਈ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ।ਜ਼ਖਮੀਆਂ ਨੂੰ ਤੁਰੰਤ ਭਾਦਸੋ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।