ਆਧਰਾ ਪ੍ਰਦੇਸ਼ ਦੇ ਗੁੰਟੂਰ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ 38 ਸਾਲ ਦੀ ਮਹਿਲਾ ਡਾਕਟਰ ਨੇ ਲਈ ਆਪਣੀ ਜਾਨ । ਜਾਣਕਾਰੀ ਮੁਤਾਬਕ, ਕਾਫੀ ਸਮੇਂ ਤੋਂ ਡਿਪ੍ਰੈਸ਼ਨ ਵਿੱਚ ਸੀ ਕਿਉਂਕਿ ਉਸਦੀ ਅਮਰੀਕਾ ਵਿੱਚ ਨੌਕਰੀ ਲਈ ਵੀਜ਼ਾ ਅਰਜ਼ੀ ਰਿਜੈਕਟ ਹੋ ਗਈ ਸੀ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਨੌਕਰਾਣੀ ਦੇ ਫੋਨ ਕਰਨ ‘ਤੇ ਡਾਕਟਰ ਦੇ ਪਰਿਵਾਰਕ ਮੈਂਬਰ ਉਸਦੇ ਘਰ ਪਹੁੰਚੇ। ਕਈ ਵਾਰੀ ਦਰਵਾਜ਼ਾ ਖਟਖਟਾਉਣ ਦੇ ਬਾਵਜੂਦ ਜਵਾਬ ਨਾ ਮਿਲਣ ‘ਤੇ ਉਹਨਾਂ ਨੇ ਦਰਵਾਜ਼ਾ ਤੋੜਿਆ ਅਤੇ ਮਹਿਲਾ ਡਾਕਟਰ ਨੂੰ ਮੌਤ ਦੀ ਸਥਿਤੀ ਵਿੱਚ ਪਾਇਆ।
ਪੁਲਿਸ ਅਧਿਕਾਰੀਆਂ ਮੁਤਾਬਕ,ਮੌਤ ਦਾ ਕਾਰਨ ਹਜੇ ਨਹੀਂ ਪਤਾ ਲਗ ਸਕਿਆ ਹੈ
ਡਾਕਟਰ ਦੇ ਘਰ ਤੋਂ ਇੱਕ ਸੁਸਾਇਡ ਨੋਟ ਵੀ ਮਿਲਿਆ, ਜਿਸ ਵਿੱਚ ਉਸਨੇ ਆਪਣੇ ਡਿਪ੍ਰੈਸ਼ਨ ਅਤੇ ਅਮਰੀਕਾ ਵੀਜ਼ਾ ਅਰਜ਼ੀ ਰਿਜੈਕਸ਼ਨ ਬਾਰੇ ਦਰਜ ਕੀਤਾ। ਉਸਦੀ ਮਾਂ, ਲਕਸ਼ਮੀ ਨੇ ਦੱਸਿਆ ਕਿ ਧੀ ਅਮਰੀਕਾ ਵਿੱਚ ਨੌਕਰੀ ਦੀ ਉਡੀਕ ਕਰ ਰਹੀ ਸੀ, ਪਰ ਵੀਜ਼ਾ ਰੱਦ ਹੋਣ ਕਾਰਨ ਉਹ ਉਦਾਸ ਰਹਿ ਗਈ।
ਮਹਿਲਾ ਡਾਕਟਰ ਰੋਹਿਨੀ ਹੈਦਰਾਬਾਦ ਦੇ ਪਦਮਾ ਰਾਓ ਨਗਰ ਵਿੱਚ ਰਹਿੰਦੀ ਸੀ। ਨੇੜੇ ਲਾਇਬ੍ਰੇਰੀਆਂ ਸਨ, ਜਿੱਥੇ ਉਹ ਪੜ੍ਹਾਈ ਕਰਦੀ ਸੀ। ਲਕਸ਼ਮੀ ਨੇ ਕਿਹਾ ਕਿ ਧੀ ਅੰਦਰੂਨੀ ਦਵਾਈ ਵਿੱਚ ਮਾਹਰ ਬਣਨਾ ਚਾਹੁੰਦੀ ਸੀ।
ਉਸਦੀ ਮਾਂ ਨੇ ਕਿਹਾ, "ਉਹ ਇੱਕ ਹੁਸ਼ਿਆਰ ਵਿਦਿਆਰਥਣ ਸੀ ਅਤੇ 2005 ਤੋਂ 2010 ਦੇ ਵਿਚਕਾਰ ਕਿਰਗਿਸਤਾਨ ਵਿੱਚ ਆਪਣੀ ਐੱਮਬੀਬੀਐੱਸ ਪੂਰੀ ਕੀਤੀ। ਉਸਦਾ ਅਕਾਦਮਿਕ ਰਿਕਾਰਡ ਸ਼ਾਨਦਾਰ ਸੀ ਅਤੇ ਭਵਿੱਖ ਲਈ ਵੱਡੇ ਸੁਪਨੇ ਸਨ।"
ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਪੁਲਿਸ ਅਧਿਕਾਰੀ ਮੌਤ ਦੇ ਸਹੀ ਕਾਰਨ ਦੀ ਜਾਂਚ ਕਰ ਰਹੇ ਹਨ।
female Doctor Commits Suicide In Depression Due To Visa Rejection
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)