ਬੀਤੀ ਰਾਤ ਕਰੀਬ 11 ਵਜੇ ਸਮਰਾਲਾ ਦੇ ਮੇਨ ਬਾਜ਼ਾਰ ਵਿੱਚ ਤੇਜ ਰਫਤਾਰ ਵਰਨਾ ਕਾਰ ਨੇ ਰੋਂਗ ਸਾਈਡ ਗੱਡੀ ਜਾਕਿ ਸੁਨਿਆਰੇ ਦੀ ਦੁਕਾਨ ਦੇ ਸਟਰ ਵਿੱਚ ਮਾਰ ਦਿੱਤੀ ਜਿਸ ਕਾਰਨ ਸੁਨਿਆਰੇ ਦੀ ਦੁਕਾਨਦਾਰ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ। ਇਸ ਸੰਬੰਧ ਵਿੱਚ ਜਦੋਂ ਪੀੜਤ ਦੁਕਾਨਦਾਰ ਨੂੰ ਇਸ ਦੀ ਸੂਚਨਾ ਮਿਲੀ ਉਸਨੇ ਸਮਰਾਲਾ ਪੁਲਿਸ 112 ਤੇ ਸੂਚਨਾ ਦਿੱਤੀ ਤੇ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ।
ਪੀੜਤ ਦੁਕਾਨਦਾਰ ਪ੍ਰਕਾਸ਼ ਵਰਮਾ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਤੇ ਰਫਤਾਰ ਵਰਨਾ ਕਾਰ ਜਿਸ ਦੇ ਵਿੱਚ ਤਿੰਨ ਵਿਅਕਤੀ ਸਵਾਰ ਸਨ ਜਿਨਾਂ ਨੇ ਸ਼ਰਾਬ ਪੀਤੀ ਹੋਈ ਸੀ ਉਹਨਾਂ ਗੱਡੀ ਰੋਂਗ ਸਾਈਡ ਸਾਡੀ ਦੁਕਾਨ ਦੇ ਸ਼ਟਰ ਦੇ ਵਿੱਚ ਮਾਰੀ ਜਿਸ ਕਾਰਨ ਦੁਕਾਨ ਦਾ ਸ਼ਟਰ ਦਾ ਵੱਡਾ ਨੁਕਸਾਨ ਹੋਇਆ ਇਸ ਦੇ ਨਾਲ ਹੀ ਦੁਕਾਨ ਦੇ ਅੰਦਰ ਲੱਗਿਆ ਮੇਨ ਡੋਰ ਦੇ ਸ਼ੀਸ਼ੇ ਅਤੇ ਕਾਊਂਟਰ ਦੇ ਸ਼ੀਸ਼ੇ ਚਕਨਾ ਚੂਰ ਕਰ ਦਿੱਤੇ। ਦੁਕਾਨਦਾਰ ਨੇ ਦੱਸਿਆ ਕਿ ਕਰੀਬ 5 ਲੱਖ ਰੁਪਏ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਪੀੜਤ ਨੇ ਪੁਲਿਸ ਕੋਲ ਇਨਸਾਫ ਦੀ ਮੰਗ ਕੀਤੀ ਹੈ।





