ਫਰੀਦਕੋਟ ਦੇ ਸੁਖਨਵਾਲਾ ਪਿੰਡ ਵਿੱਚ ਹੋਏ ਗੁਰਵਿੰਦਰ ਸਿੰਘ ਕਤਲ ਕਾਂਡ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ਮੁਤਾਬਕ, ਗੁਰਵਿੰਦਰ ਨੂੰ ਪਹਿਲਾਂ ਜ਼ਹਿਰ ਦਿੱਤਾ ਗਿਆ ਅਤੇ ਫਿਰ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਮੌਤ ਦੇ ਸਰੀਰ ‘ਤੇ 10 ਤੋਂ 12 ਜ਼ਖ਼ਮਾਂ ਦੇ ਨਿਸ਼ਾਨ ਵੀ ਮਿਲੇ।

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਗੁਰਵਿੰਦਰ ਦੀ ਪਤਨੀ ਰੁਪਿੰਦਰ ਕੌਰ ਨੇ ਆਪਣੇ ਪਤੀ ਦੀ ਬਾਂਹ ਫੜੀ ਹੋਈ ਸੀ, ਜਦਕਿ ਉਸਦਾ ਪ੍ਰੇਮੀ ਹਰਕੰਵਲ ਸਿੰਘ ਨੇ ਗਲਾ ਘੁੱਟ ਕੇ ਕਤਲ ਕੀਤਾ।

ਕਤਲ ਦੇ ਬਾਅਦ, ਹਰਕੰਵਲ ਸਿੰਘ ਆਪਣੇ ਦੋਸਤ ਵਿਸ਼ਵਜੀਤ ਨਾਲ ਚੰਡੀਗੜ੍ਹ ਭੱਜ ਗਿਆ ਸੀ, ਜਿੱਥੋਂ ਉਹ ਮੁੰਬਈ ਪਹੁੰਚਣ ਦੀ ਯੋਜਨਾ ਬਣਾ ਰਿਹਾ ਸੀ। ਜਦੋਂ ਘਰ ਤੋਂ ਖ਼ਬਰ ਮਿਲੀ ਕਿ ਪੁਲਿਸ ਉਸਦੇ ਪਿਤਾ ਨੂੰ ਪੁੱਛਗਿੱਛ ਲਈ ਬੁਲਾ ਚੁੱਕੀ ਹੈ, ਉਸਨੇ ਘਬਰਾਹਟ ਵਿੱਚ ਅਦਾਲਤ ਵਿੱਚ ਸਰੰਡਰ ਕਰ ਦਿੱਤਾ।