ਜੰਡਿਆਲਾ ਗੁਰੂ ਇਲਾਕੇ ਵਿੱਚ, ਫ਼ਿਰੌਤੀ ਨਾ ਦੇਣ ’ਤੇ ਦੋ ਨੌਜਵਾਨ ਮੋਟਰਸਾਈਕਲ ਸਵਾਰਾਂ ਨੇ ਸ਼ੁੱਕਰਵਾਰ ਰਾਤ ਬਿਊਟੀ ਪਾਰਲਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ। ਜਿਸ ਵਿੱਚੋ ਇੱਕ ਗੋਲੀ ਮਹਿਲਾ ਕਸ਼ਿਸ਼ ਦੇ ਪੈਰ ਵਿੱਚ ਲੱਗੀ, ਗੋਲੀ ਲੱਗਣ ਤੋਂ ਤੁਰੰਤ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੌਕੇ ’ਤੇ ਪਹੁੰਚ ਕੇ ਪੁਲਿਸ ਵਲੋਂ ਜਾਂਚ ਸ਼ੁਰੂ ਕੀਤੀ ਗਈ ਅਤੇ ਸੀਸੀਟੀਵੀ ਫੂਟੇਜ ਵੀ ਖੰਗਾਲੀ ਜਾ ਰਹੀ ਹੈ।

ਮੁਲਜ਼ਮ ਨੇ ਨਕਾਬ ਪਾਇਆ ਹੋਯਾ ਸੀ ਜਿਸ ਕਾਰਨ ਸ਼ਨਾਖਤ ਨਹੀਂ ਕੀਤੀ ਜਾ ਸਕਦੀ ਘਟਨਾ ਨੂੰ ਅੰਜਾਮ ਦਿਨ ਤੋਂ ਬਾਅਦ ਤੁਰੰਤ ਫ਼ਰਾਰ ਹੋ ਗਏ। ਇਹ ਹਮਲਾ 3 ਜਨਵਰੀ ਨੂੰ ਕੀਤੀ ਗਈ ਇੱਕ ਕਰੋੜ ਰੁਪਏ ਦੀ ਫ਼ਿਰੌਤੀ ਮੰਗ ਤੋਂ ਸਬੰਧਤ ਮੰਨੀ ਜਾ ਰਹੀ ਹੈ। ਉਨ੍ਹਾਂ ਨੇ ਇਸ ਧਮਕੀ ਤੇ ਜ਼ਿਆਦਾ ਧਿਆਣ ਨਹੀਂ ਦਿੱਤਾ ਸੀ।