ਰਾਜੋਆਣਾ ਦੀ ਫਾਂਸੀ ਦੇ ਮਾਮਲੇ 'ਚ ਨਵਾਂ ਦਾਅਵਾ ਸਾਹਮਣੇ ਆਇਆ ਹੈ। ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਤੇ ਮੁੱਖ ਬੁਲਾਰੇ ਭਾਈ ਗੁਰਪ੍ਰੀਤ ਸਿੰਘ ਝੱਬਰ ਨੇ ਦੱਸਿਆ ਕਿ ਰਾਅ ਦੇ ਸਾਬਕਾ ਮੁੱਖੀ ਏਐਸ ਦੁਲੱਟ ਨੇ ਇਕ ਇੰਟਰਨਵਿਊ ਵਿੱਚ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਭਾਈ ਰਾਜੋਆਣਾ ਦੀ ਫਾਂਸੀ ਰੋਕਣ ਲਈ ਤਤਕਾਲੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਕੋਲ ਆਪਣੀ ਅਪੀਲ ਪਹੁੰਚਾਈ ਸੀ।
ਦੁਲੱਟ ਨੇ ਦੱਸਿਆ ਕਿ ਜਦੋਂ ਉਹ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕਰਨ ਗਏ, ਤਾਂ ਉਨ੍ਹਾਂ ਨੇ ਪੰਜਾਬ ਦੇ ਹਲਾਤ ਬਾਰੇ ਗੱਲ ਕਰਦਿਆਂ ਸਪੱਸ਼ਟ ਕੀਤਾ ਕਿ ਭਾਈ ਰਾਜੋਆਣਾ ਨੂੰ ਫਾਂਸੀ ਨਹੀਂ ਮਿਲਣੀ ਚਾਹੀਦੀ। ਡਾ. ਮਨਮੋਹਨ ਸਿੰਘ ਨੇ ਵੀ ਇਸ ਗੱਲ ਨੂੰ ਮਨਜ਼ੂਰ ਕੀਤਾ। ਭਾਈ ਗੁਰਪ੍ਰੀਤ ਸਿੰਘ ਝੱਬਰ ਦੇ ਅਨੁਸਾਰ ਇਹ ਦਾਅਵਾ ਰਾਜੋਆਣਾ ਦੇ ਫਾਂਸੀ ਦੇ ਪਿੱਛੇ ਹੋਈਆਂ ਰਾਜਨੀਤਕ ਚਾਲਾਂ ਅਤੇ ਸਰਕਾਰਾਂ ਦੀ ਦਖਲਅੰਦਾਜੀ ਨੂੰ ਨਵੀਂ ਰੋਸ਼ਨੀ ਵਿੱਚ ਲਿਆਉਂਦਾ ਹੈ।
Bhai Rajoana Hanging Jhabbar Claims Badal Had Placed A Condition Before Dr Manmohan Singh To Stop It
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)