ਪੰਜਾਬ ਸਕੂਲ ਐਗਜ਼ਾਮਿਨੇਸ਼ਨ ਬੋਰਡ (PSEB) ਵੱਲੋਂ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੇ ਐਡਮਿਟ ਕਾਰਡ ਜਾਰੀ ਕਰ ਦਿੱਤੇ ਗਏ ਹਨ। ਸਕੂਲ ਪ੍ਰਿੰਸੀਪਲ ਅਧਿਕਾਰਤ ਵੈੱਬਸਾਈਟ pseb.ac.in
‘ਤੇ ਜਾ ਕੇ ਆਪਣੇ ਲੌਗਇਨ ਆਈਡੀ ਰਾਹੀਂ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਹਾਲ ਟਿਕਟ ਡਾਊਨਲੋਡ ਕਰਨ ਤੋਂ ਬਾਅਦ ਸਕੂਲ ਪ੍ਰਿੰਸੀਪਲ ਇਹ ਕਾਰਡ ਵਿਦਿਆਰਥੀਆਂ ਵਿੱਚ ਵੰਡ ਸਕਦੇ ਹਨ।
ਪ੍ਰਾਈਵੇਟ ਵਿਦਿਆਰਥੀ ਆਪਣੇ ਐਡਮਿਟ ਕਾਰਡ ਖੁਦ ਵੀ ਅਧਿਕਾਰਤ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਹਾਲਾਂਕਿ, ਰੈਗੂਲਰ ਮੋਡ ਵਿੱਚ ਪੜ੍ਹ ਰਹੇ ਵਿਦਿਆਰਥੀ ਆਪਣੇ ਸਕੂਲ ਤੋਂ ਹੀ ਐਡਮਿਟ ਕਾਰਡ ਪ੍ਰਾਪਤ ਕਰਨਗੇ।ਬੋਰਡ ਵੱਲੋਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਐਡਮਿਟ ਕਾਰਡ ਨੂੰ ਪ੍ਰਿੰਟ ਕਰ ਕੇ ਪ੍ਰੀਖਿਆ ਦਿਵਸ ‘ਤੇ ਲੈ ਕੇ ਜਾਏ।





