ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ., ਕਮਿਸ਼ਨਰ ਪੁਲਿਸ ਲੁਧਿਆਣਾ ਅਤੇ ਸ੍ਰੀ ਰੁਪਿੰਦਰ ਸਿੰਘ ਆਈ.ਪੀ.ਐਸ., ਡਿਪਟੀ ਕਮਿਸ਼ਨਰ ਪੁਲਿਸ ਸਿਟੀ ਲੁਧਿਆਣਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ, ਸ੍ਰੀ ਸਮੀਰ ਵਰਮਾ ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-1 ਲੁਧਿਆਣਾ ਅਤੇ ਸ੍ਰੀ ਅਨਿਲ ਕੁਮਾਰ ਭਨੋਟ ਪੀ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ ਕੇਂਦਰੀ ਲੁਧਿਆਣਾ ਜੀ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਨਰਦੇਵ ਸਿੰਘ ਮੁੱਖ ਅਫਸਰ ਥਾਣਾ ਡਵੀਜ਼ਨ ਨੰਬਰ 3 ਲੁਧਿਆਣਾ ਦੀ ਅਗਵਾਈ ਹੇਠ ਕਾਰਵਾਈ ਕੀਤੀ ਗਈ।
ਮਿਤੀ 15-02-2026 ਨੂੰ ਲੁਧਿਆਣਾ ਸ਼ਹਿਰ ਵਿੱਚ ਬੱਚੇ ਦੀ ਵੇਚ-ਖਰੀਦ ਸਬੰਧੀ ਗੁਪਤ ਸੂਚਨਾ ਪ੍ਰਾਪਤ ਹੋਣ ‘ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਪਾਰਕ ਨੇੜੇ ਨੀਲਾ ਝੰਡਾ ਰੋਡ, ਗੁਰੂਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਹਮ-ਮਸ਼ਵਰਾ ਕਰ ਰਹੀਆਂ ਔਰਤਾਂ ਖ਼ਿਲਾਫ਼ FIR ਨੰਬਰ 32 ਮਿਤੀ 15-02-2026 ਅਧੀਨ ਧਾਰਾ 143(4), 61(2) BNS ਤਹਿਤ ਮਾਮਲਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਦੌਰਾਨੇ ਤਫਤੀਸ਼ 5 ਦੋਸ਼ਣਾਂ ਸੁਨੀਤਾ ਦੇਵੀ ਪਤਨੀ ਕੇਸ਼ਵ ਲਾਲ (ਬੱਚੀ ਦੀ ਮਾਤਾ), ਵਾਸੀ ਸ਼ਹੀਦ ਭਗਤ ਸਿੰਘ ਕਲੋਨੀ, ਸ਼ੇਰਪੁਰ ਕਲਾਂ, ਲੁਧਿਆਣਾ,ਪ੍ਰਵੀਨ ਪਤਨੀ ਯੂਨਸ ਮਸੀਹ, ਵਾਸੀ ਖੁੱਡ ਮੁਹੱਲਾ, ਲੁਧਿਆਣਾ,ਮਨਮੀਤ ਕੌਰ (BAMS) ਪਤਨੀ ਗੁਰਕਮਲ ਸਿੰਘ, ਵਾਸੀ ਪੰਜਾਬ ਮਾਤਾ ਨਗਰ, ਪੱਖੋਵਾਲ ਰੋਡ, ਲੁਧਿਆਣਾ,ਰੂਚੀ ਪਤਨੀ ਦਲਜੀਤ ਪਾਂਡੇ, ਵਾਸੀ ਸੰਤ ਕਬੀਰ ਨਗਰ, ਡਾਬਾ ਰੋਡ, ਲੁਧਿਆਣਾ ਅਤੇ ਮਨਦੀਪ ਕੌਰ ਪਤਨੀ ਜਤਿੰਦਰ ਸਿੰਘ, ਵਾਸੀ ਪਿੰਡ ਨੰਗਲ, ਜਿਲਾ ਮੋਗਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 03 ਦੋਸ਼ਣਾ ਪੰਮਾ (ਆਸ਼ਾ ਵਰਕਰ), ਵਾਸੀ ਅਮ੍ਰਿਤਸਰ ਗੁਰਮੀਤ ਕੌਰ, ਵਾਸੀ ਪਿੰਡ ਅਜੀਤਵਾਲ, ਜਿਲਾ ਮੋਗਾ ਅਤੇ ਆਸ਼ਾ (ਨਰਸ), ਕੇਅਰ ਆਫ ਅਰੋੜਾ ਨਰਸਿੰਗ ਹੋਮ, ਬਾਬਾ ਥਾਨ ਸਿੰਘ ਚੌਂਕ, ਲੁਧਿਆਣਾ ਦੀ ਗ੍ਰਿਫਤਾਰੀ ਅਜੇ ਬਾਕੀ ਹੈ।ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ਅਤੇ ਬਾਕੀ ਦੋਸ਼ਣਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
5 Accused Arrested In Child Trafficking Case 3 More To Be Arrested
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)