ਮੁਕੇਰੀਆ ਪੁਲਿਸ ਨੇ ਚਰਚ ਆਫ ਨਾਰਥ ਇੰਡੀਆ (ਸੀ.ਐਨ.ਆਈ.) ਦੀ ਜਾਇਦਾਦ 'ਤੇ ਕਥਿਤ ਤੌਰ 'ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਵਿੱਚ ਇੱਕ ਵਿਅਕਤੀ ਅਤੇ ਉਸਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਪੁਲਿਸ ਦੇ ਅਨੁਸਾਰ, ਇਹ ਘਟਨਾ 22 ਅਪ੍ਰੈਲ 2026 ਦੀ ਰਾਤ ਨੂੰ ਵਾਪਰੀ, ਜਦੋਂ ਮੇਜਰ ਮਸੀਹ ਪੁੱਤਰ ਫਜਲ ਮਸੀਹ ਅਤੇ ਉਸਦੇ ਕੁਝ ਅਣਪਛਾਤੇ ਸਾਥੀਆਂ ਨੇ ਸੀ.ਐਨ.ਆਈ. ਚਰਚ ਦੇ ਤਾਲੇ ਤੋੜ ਕੇ ਉਥੇ ਆਪਣਾ ਬੈਨਰ ਲਗਾ ਕੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਅਦਾਲਤੀ ਫੈਸਲੇ ਤੋਂ ਬਾਅਦ ਵਾਪਰੀ, ਜਿਸ ਵਿੱਚ ਫਜਲ ਮਸੀਹ ਦੀ ਮਾਲਕੀ ਨੂੰ ਲੈ ਕੇ ਕੀਤੀ ਗਈ ਅਦਾਲਤ ਦੀ ਕਾਰਵਾਈ ਨੂੰ ਖਾਰਜ ਕਰ ਦਿੱਤਾ ਗਿਆ ਸੀ।
ਮੇਜਰ ਮਸੀਹ ਪੁੱਤਰ ਫਜਲ ਮਸੀਹ ਨੇ ਪਿਛਲੇ ਦਸ ਸਾਲਾਂ ਤੋਂ ਚਰਚ ਦੀ ਮਾਲਕੀ 'ਤੇ ਕਬਜ਼ਾ ਕਰਨ ਲਈ ਅਦਾਲਤ ਵਿੱਚ ਕੇਸ ਦਾਖਲ ਕੀਤਾ ਸੀ, ਜਿਸ ਨੂੰ ਅਦਾਲਤ ਨੇ ਬੀਤੀ 17 ਅਪ੍ਰੈਲ ਨੂੰ ਖਾਰਜ ਕਰ ਦਿੱਤਾ ਸੀ। ਫਜਲ ਮਸੀਹ ਅਤੇ ਉਸਦੇ ਸਾਥੀਆਂ ਨੇ 22 ਅਪ੍ਰੈਲ ਨੂੰ ਚਰਚ ਦੀ ਜਾਇਦਾਦ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਹਾਲਾਤ ਦੀ ਗੰਭੀਰਤਾ ਨੂੰ ਸਮਝਦਿਆਂ ਉਨ੍ਹਾਂ ਖਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Mukerian Police Register Case Against Person Trying To Encroach On Church Of North India Property
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)