ਸੈਕਟਰ-65 ਦੀ ਕਰੀਬ 51 ਏਕੜ ਵਪਾਰਕ ਜ਼ਮੀਨ ਨਾਲ ਜੁੜੇ ਕਰੋੜਾਂ ਰੁਪਏ ਦੇ ਕਥਿਤ ਧੋਖਾਧੜੀ ਮਾਮਲੇ ਵਿੱਚ ਮੰਡੀ ਗੋਬਿੰਦਗੜ੍ਹ ਦੇ ਸਟੀਲ ਕਾਰੋਬਾਰੀ ਆਦਰਸ਼ ਗਰਗ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਦੋਸ਼ ਸਾਹਮਣੇ ਆਏ ਹਨ। ਸ਼ਿਕਾਇਤਕਰਤਾ ਮੁਤਾਬਕ ਜ਼ਮੀਨ ਦੀ ਬਾਜ਼ਾਰੀ ਕੀਮਤ 1000 ਕਰੋੜ ਰੁਪਏ ਤੋਂ ਵੱਧ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਾਮਜ਼ਦ ਆਦਰਸ਼ ਗਰਗ, ਪਰਵੀਨ ਗਰਗ ਅਤੇ ਵੇਦ ਪ੍ਰਕਾਸ਼ ਗਰਗ ਕਥਿਤ ਤੌਰ ’ਤੇ ਫ਼ਰਾਰ ਹਨ। ਪੰਚਕੂਲਾ ਵਾਸੀ ਸ਼ਿਵ ਅਗਰਵਾਲ ਨੇ ਦੋਸ਼ ਲਾਇਆ ਹੈ ਕਿ 4.27 ਕਰੋੜ ਰੁਪਏ ਪ੍ਰਤੀ ਏਕੜ ਦੇ ਸੌਦੇ ਤਹਿਤ ਉਨ੍ਹਾਂ ਨਾਲ ਧੋਖਾਧੜੀ ਕੀਤੀ ਗਈ। ਉਨ੍ਹਾਂ ਨੇ 51 ਏਕੜ ਜ਼ਮੀਨ ਦੀ ਅੱਗੇ ਵਿਕਰੀ ’ਤੇ ਰੋਕ ਲਗਾਉਣ ਲਈ ਅਦਾਲਤ ਦਾ ਰੁਖ ਕੀਤਾ ਹੈ। ਨਾਲ ਹੀ ਮੁਲਜ਼ਮਾਂ ਦੇ ਦੇਸ਼ ਤੋਂ ਬਾਹਰ ਜਾਣ ਦੇ ਖ਼ਦਸ਼ੇ ਕਾਰਨ ਪਾਸਪੋਰਟ ਜ਼ਬਤ ਕਰਨ ਅਤੇ ਲੁੱਕਆਊਟ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਸ਼ਿਕਾਇਤ ਮੁਤਾਬਕ ਜ਼ਮੀਨ ਦਾ ਸ਼ੁਰੂਆਤੀ ਬਿਆਨਾ ‘ਡੀਐੱਸ ਬਿਲਡਟੈੱਕ’ ਦੇ ਨਾਮ ’ਤੇ ਹੋਇਆ ਸੀ।
ਦੋਸ਼ ਹੈ ਕਿ ਬਾਅਦ ਵਿੱਚ ਨਵੀਂ ਫਰਮ ਬਣਾਕੇ ਜ਼ਮੀਨ ਦੀ ਰਜਿਸਟਰੀ ਉਸ ਦੇ ਨਾਮ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ 14 ਮਾਰਚ 2022 ਦੇ ਸਮਝੌਤੇ ਤਹਿਤ ਭੁਗਤਾਨ ਕੀਤੇ ਬਿਨਾਂ ਹੀ ਫਰਮ ਵਿੱਚ ਉਨ੍ਹਾਂ ਦੀ 45 ਫ਼ੀਸਦੀ ਹਿੱਸੇਦਾਰੀ ਆਪਣੇ ਨਾਮ ਕਰਵਾ ਲਈ ਗਈ।ਸ਼ਿਵ ਅਗਰਵਾਲ ਮੁਤਾਬਕ ਸਮਝੌਤੇ, ਪਾਰਟਨਰਸ਼ਿਪ ਡੀਡ ਅਤੇ ਡਿਸੋਲਿਊਸ਼ਨ ਡੀਡ ਪਹਿਲਾਂ ਹੀ ਤਿਆਰ ਕਰਕੇ ਦਸਤਖ਼ਤ ਕੀਤੇ ਗਏ ਸਨ। ਸ਼ਰਤ ਅਨੁਸਾਰ ਪੂਰੀ ਰਕਮ ਮਿਲਣ ਤੋਂ ਬਾਅਦ ਹੀ ਇਹ ਦਸਤਾਵੇਜ਼ ਵਿਭਾਗਾਂ ਕੋਲ ਪੇਸ਼ ਕੀਤੇ ਜਾਣੇ ਸਨ, ਪਰ ਦੋਸ਼ ਹੈ ਕਿ ਇਨ੍ਹਾਂ ਦੀ ਵਰਤੋਂ ਕਰਕੇ ਹਿੱਸੇਦਾਰੀ ਆਪਣੇ ਨਾਮ ਕਰਵਾ ਲਈ ਗਈ। ਸ਼ਿਕਾਇਤਕਰਤਾ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਅਜੇ ਵੀ ਫਰਮ ਵਿੱਚ 10 ਫ਼ੀਸਦੀ ਦੇ ਕਾਨੂੰਨੀ ਹਿੱਸੇਦਾਰ ਹਨ। ਥਾਣਾ ਸੋਹਾਣਾ ਦੇ ਐੱਸਐੱਚਓ ਸਿਮਰ ਸ਼ੇਰਗਿੱਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਫ਼ਰਾਰ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਪੁਲਿਸ ਟੀਮਾਂ ਕਾਰਵਾਈ ਕਰ ਰਹੀਆਂ ਹਨ ਅਤੇ ਅਦਾਲਤੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।
Allegations Of Multi crore Fraud Involving 51 Acres Of Land In Mohali Prime Accused Absconding
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)