ਫਿਰੋਜ਼ਪੁਰ ’ਚ ਸਪਾ ਸੈਂਟਰ ’ਤੇ ਛਾਪਾ, 8 ਗ੍ਰਿਫ਼ਤਾਰ; ਮਾਲਕ ਫ਼ਰਾਰ

11/08/2026 | Public Times Bureau | Panjab

ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਹਾਊਸਿੰਗ ਬੋਰਡ ਕਲੋਨੀ ਵਿੱਚ ਸਪਾ ਸੈਂਟਰ ਦੀ ਆੜ ਵਿੱਚ ਕਥਿਤ ਦੇਹ ਵਪਾਰ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਸਪਾ ਸੈਂਟਰ ਦਾ ਮੈਨੇਜਰ, ਕਥਿਤ ਦਲਾਲ ਅਤੇ ਬਾਹਰਲੇ ਸੂਬਿਆਂ ਸਮੇਤ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਸੈਂਟਰ ਦਾ ਮਾਲਕ ਅਤੇ ਮਾਮਲੇ ਦਾ ਮੁੱਖ ਮੁਲਜ਼ਮ ਦੱਸਿਆ ਜਾ ਰਿਹਾ ਅਮਿਤ ਫ਼ਰਾਰ ਹੈ। ਥਾਣਾ ਸਿਟੀ ਮੁਖੀ ਸੁਖਚੈਣ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਮਿਤ ਵੱਲੋਂ ਸਪਾ ਅਤੇ ਮਸਾਜ ਸੈਂਟਰ ਦੀ ਆੜ ਵਿੱਚ ਬਾਹਰਲੇ ਸੂਬਿਆਂ ਅਤੇ ਵਿਦੇਸ਼ਾਂ ਤੋਂ ਔਰਤਾਂ ਬੁਲਾ ਕੇ ਕਥਿਤ ਤੌਰ ’ਤੇ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ।

ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਸੈਂਟਰ ’ਤੇ ਛਾਪੇਮਾਰੀ ਕੀਤੀ। ਪੁਲਿਸ ਨੇ ਮੌਕੇ ਤੋਂ ਮੈਨੇਜਰ ਚੰਦਨ ਅਰੋੜਾ ਉਰਫ਼ ਮਾਹੀ ਸਮੇਤ ਹਰਕਰਨ ਸਿੰਘ, ਸਾਜਨ, ਅਨੂ ਗਿਰੀ, ਨੇਹਾ ਸ਼੍ਰੀਵਾਸਤਵ, ਕਸ਼ਿਸ਼, ਗੀਤਾ ਅਤੇ ਕੀਨੀਆ ਦੀ ਨਾਗਰਿਕ ਜੂਲੀ ਹਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਅਮਿਤ ਸਮੇਤ ਕੁੱਲ 9 ਵਿਅਕਤੀਆਂ ਖ਼ਿਲਾਫ਼ ਇਮਮੋਰਲ ਟਰੈਫਿਕ (ਪ੍ਰਿਵੈਂਸ਼ਨ) ਐਕਟ, 1956 ਦੀਆਂ ਧਾਰਾਵਾਂ 3, 4 ਅਤੇ 5 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਫ਼ਰਾਰ ਅਮਿਤ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਦਕਿ ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ।

Raid On Spa Center In Ferozepur 8 Arrested Owner Absconding


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App