ਮੈਲਬੌਰਨ ਦੀ ਕਲਾ ਪ੍ਰਦਰਸ਼ਨੀ ’ਚ ਸੁਰਜੀਤ ਪਾਤਰ ਨੂੰ ਸਮਰਪਿਤ ਕਲਾਕ੍ਰਿਤੀ ਖਿੱਚ ਦਾ ਕੇਂਦਰ

19/08/2026 | Public Times Bureau | Panjab

ਕੈਰੋਲਾਈਨ ਸਪ੍ਰਿੰਗਜ਼ ਦੀ ਲਾਇਬ੍ਰੇਰੀ ਵਿੱਚ ਮੈਲਟਨ ਸਿਟੀ ਕੌਂਸਲ ਵੱਲੋਂ ਕਰਵਾਈ ਗਈ “ਕਾਮਨ” ਕਲਾ ਪ੍ਰਦਰਸ਼ਨੀ ਵਿੱਚ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਵੀ ਪ੍ਰਭਾਵਸ਼ਾਲੀ ਝਲਕ ਦੇਖਣ ਨੂੰ ਮਿਲੀ। ਪ੍ਰਦਰਸ਼ਨੀ ਵਿੱਚ ਮੈਲਬੌਰਨ ਵਸਦੇ ਪੰਜਾਬੀ ਕਲਾਕਾਰ ਅਤੇ ਗੁਰਮੁਖੀ ਕੈਲੀਗ੍ਰਾਫਰ ਸਿਮਰਨਜੀਤ ਸਿੰਘ ਸਦਿਓਰਾ ਵੱਲੋਂ ਮਰਹੂਮ ਪੰਜਾਬੀ ਕਵੀ ਸੁਰਜੀਤ ਪਾਤਰ ਨੂੰ ਸਮਰਪਿਤ ਕਲਾਕ੍ਰਿਤੀ ਖ਼ਾਸ ਖਿੱਚ ਦਾ ਕੇਂਦਰ ਰਹੀ। ਮੈਲਟਨ ਸਿਟੀ ਕੌਂਸਲ ਦੇ 2026 ਆਰਟਸ ਪ੍ਰੋਗਰਾਮ ਤਹਿਤ ਕਰਵਾਈ ਗਈ ਇਸ ਪਹਿਲੀ ਸਮੂਹਿਕ ਪ੍ਰਦਰਸ਼ਨੀ ਵਿੱਚ ਵੱਖ-ਵੱਖ ਸੱਭਿਆਚਾਰਕ ਪਿਛੋਕੜਾਂ ਨਾਲ ਸਬੰਧਤ ਉੱਭਰਦੇ ਅਤੇ ਸਥਾਪਤ ਕਲਾਕਾਰਾਂ ਨੇ ਪੇਂਟਿੰਗ, ਡਰਾਇੰਗ ਅਤੇ ਫੋਟੋਗ੍ਰਾਫੀ ਸਮੇਤ ਵੱਖ-ਵੱਖ ਕਲਾ ਵਿਧਾਵਾਂ ਰਾਹੀਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।

ਪ੍ਰਦਰਸ਼ਨੀ ਦਾ ਉਦਘਾਟਨ ਮੈਲਟਨ ਸਿਟੀ ਕੌਂਸਲ ਦੀ ਮੇਅਰ ਲਾਰਾ ਕਾਰਲੀ ਨੇ ਕੀਤਾ। ਇਸ ਮੌਕੇ ਕੌਂਸਲ ਦੇ ਨੁਮਾਇੰਦਿਆਂ ਤੋਂ ਇਲਾਵਾ ਫੈਡਰਲ ਮੈਂਬਰ ਪਾਰਲੀਮੈਂਟ ਐਲਿਸ ਜੌਰਡਨ ਬੇਅਰਡ ਨੇ ਵੀ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਸਿਮਰਨਜੀਤ ਸਿੰਘ ਦੀ ਕਲਾਕ੍ਰਿਤੀ ਦੀ ਸ਼ਲਾਘਾ ਕੀਤੀ। ਸਿਮਰਨਜੀਤ ਸਿੰਘ ਨੇ ਦੱਸਿਆ ਕਿ ਸਿਆਹੀ ਨਾਲ ਤਿਆਰ ਕੀਤੀ ਉਨ੍ਹਾਂ ਦੀ ਇਹ ਕਲਾਕ੍ਰਿਤੀ ਸੁਰਜੀਤ ਪਾਤਰ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਇਹ ਚਿੱਤਰ ਪਾਤਰ ਦੀ ਸਾਹਿਤਕ ਵਿਰਾਸਤ ਨੂੰ ਯਾਦ ਕਰਨ ਅਤੇ ਸਤਿਕਾਰ ਦੇਣ ਦਾ ਇੱਕ ਕਲਾਤਮਕ ਯਤਨ ਹੈ। ਉਨ੍ਹਾਂ ਦੀ ਕਲਾਕ੍ਰਿਤੀ ਨੇ ਬਹੁ-ਸੱਭਿਆਚਾਰਕ ਮੰਚ ’ਤੇ ਪੰਜਾਬੀ ਸਾਹਿਤ ਅਤੇ ਵਿਰਾਸਤ ਦੀ ਨੁਮਾਇੰਦਗੀ ਕੀਤੀ। ਮੂਲ ਰੂਪ ਵਿੱਚ ਮੋਗਾ ਨਾਲ ਸਬੰਧਤ ਸਿਮਰਨਜੀਤ ਸਿੰਘ ਇਸ ਤੋਂ ਪਹਿਲਾਂ ਵੀ ਕੈਨਬਰਾ ਦੀ ਫੈਡਰਲ ਪਾਰਲੀਮੈਂਟ, ਪਾਰਲੀਮੈਂਟ ਆਫ ਵਿਕਟੋਰੀਆ ਅਤੇ ਮੈਲਬੌਰਨ ਵਿੱਚ ਹੋਈਆਂ ਆਸਟ੍ਰੇਲੀਅਨ ਸਿੱਖ ਖੇਡਾਂ ਸਮੇਤ ਕਈ ਪ੍ਰਮੁੱਖ ਸੱਭਿਆਚਾਰਕ ਤੇ ਭਾਈਚਾਰਕ ਸਮਾਗਮਾਂ ਵਿੱਚ ਆਪਣੀ ਕਲਾ ਪੇਸ਼ ਕਰ ਚੁੱਕੇ ਹਨ।

Artwork Dedicated To Surjit Patar Becomes The Center Of Attraction At A Melbourne Art Exhibition


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App