ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਦੌਰ ਜਾਰੀ ਹੈ। ਮੰਗਲਵਾਰ ਨੂੰ MCX ’ਤੇ ਅਕਤੂਬਰ ਡਿਲਿਵਰੀ ਵਾਲਾ ਸੋਨਾ ₹122 ਦੀ ਗਿਰਾਵਟ ਨਾਲ ₹1,48,860 ਪ੍ਰਤੀ 10 ਗ੍ਰਾਮ ’ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਚਾਂਦੀ ₹1,400 ਡਿੱਗ ਕੇ ₹2,26,306 ਪ੍ਰਤੀ ਕਿਲੋਗ੍ਰਾਮ ’ਤੇ ਪਹੁੰਚ ਗਈ।

ਘਰੇਲੂ ਬਾਜ਼ਾਰ ਵਿੱਚ 24 ਕੈਰੇਟ ਸੋਨੇ ਦੀ ਕੀਮਤ ਲਗਭਗ ₹1,47,570 ਪ੍ਰਤੀ 10 ਗ੍ਰਾਮ, 22 ਕੈਰੇਟ ਸੋਨਾ ₹1,35,273 ਅਤੇ 18 ਕੈਰੇਟ ਸੋਨਾ ₹1,10,678 ਪ੍ਰਤੀ 10 ਗ੍ਰਾਮ ਦੇ ਆਸ-ਪਾਸ ਰਹੀ। ਚਾਂਦੀ ਦੀ ਕੀਮਤ ਲਗਭਗ ₹2,26,240 ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ।

ਕੌਮਾਂਤਰੀ ਬਾਜ਼ਾਰ ਵਿੱਚ ਵੀ ਦਬਾਅ

Comex ’ਤੇ ਸੋਨਾ 0.05 ਫੀਸਦੀ ਡਿੱਗ ਕੇ $4,166.40 ਪ੍ਰਤੀ ਔਂਸ ’ਤੇ ਅਤੇ ਚਾਂਦੀ 1.13 ਫੀਸਦੀ ਦੀ ਗਿਰਾਵਟ ਨਾਲ $61.02 ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਹੀ ਸੀ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਦੋਵੇਂ ਕੀਮਤੀ ਧਾਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ। ਬਾਜ਼ਾਰ ਵਿਸ਼ਲੇਸ਼ਕਾਂ ਮੁਤਾਬਕ ਕੌਮਾਂਤਰੀ ਭੂ-ਰਾਜਨੀਤਿਕ ਘਟਨਾਕ੍ਰਮ ਅਤੇ ਨਿਵੇਸ਼ਕਾਂ ਦੀਆਂ ਉਮੀਦਾਂ ਵਿੱਚ ਬਦਲਾਅ ਦਾ ਅਸਰ ਕੀਮਤਾਂ ’ਤੇ ਪਿਆ ਹੈ। ਬਾਜ਼ਾਰ ਵਿੱਚ ਤੇਜ਼ ਉਤਾਰ-ਚੜ੍ਹਾਅ ਦੇ ਮੱਦੇਨਜ਼ਰ ਸੋਨਾ ਜਾਂ ਚਾਂਦੀ ਖਰੀਦਣ ਤੋਂ ਪਹਿਲਾਂ ਉਸ ਸਮੇਂ ਦਾ ਤਾਜ਼ਾ ਰੇਟ ਅਤੇ ਲਾਗੂ ਮੇਕਿੰਗ ਚਾਰਜ, GST ਆਦਿ ਦੀ ਜਾਂਚ ਕਰਨਾ ਜ਼ਰੂਰੀ ਹੈ।