JCI Ludhiana Central ਨੇ Balle Balle ZoneCon 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ Zone-1 ਦਾ ਵੱਕਾਰੀ “Most Outstanding Local Organization” ਐਵਾਰਡ ਆਪਣੇ ਨਾਮ ਕਰ ਲਿਆ। Zonecon 2026 ਦਾ ਆਯੋਜਨ 4 ਅਕਤੂਬਰ ਨੂੰ ਲੁਧਿਆਣਾ ਦੇ Hotel Aagaz ਵਿਖੇ ਕੀਤਾ ਗਿਆ, ਜਿਸ ਦੀ ਮੇਜ਼ਬਾਨੀ JCI Ludhiana City ਵੱਲੋਂ ਕੀਤੀ ਗਈ।
ZoneCon ਵਿੱਚ Zone-1 ਦੀਆਂ ਵੱਖ-ਵੱਖ Local Organizations ਨੇ ਉਤਸ਼ਾਹ ਨਾਲ ਭਾਗ ਲਿਆ। JCI Ludhiana Central ਨੇ LO Parade ਤੋਂ ਲੈ ਕੇ ZoneCon ਦੇ ਸਮਾਪਤੀ ਸਮਾਗਮ ਤੱਕ ਆਪਣੀ ਸਰਗਰਮੀ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਵਿਸ਼ੇਸ਼ ਪਛਾਣ ਬਣਾਈ।
ਸੰਸਥਾ ਨੂੰ Outstanding LO President, Outstanding Public Relations Program, Outstanding Local Individual Development Program, Outstanding New Lady JCI Member ਅਤੇ Outstanding Local Growth & Development Program ਸਮੇਤ ਕਈ ਮਹੱਤਵਪੂਰਨ ਐਵਾਰਡ ਪ੍ਰਾਪਤ ਹੋਏ। ਇਸ ਤੋਂ ਇਲਾਵਾ Training, Business Development, JJ Wing, Community Development, Growth & Development, Public Relations, JCOM ਸਮੇਤ ਵੱਖ-ਵੱਖ ਖੇਤਰਾਂ ਵਿੱਚ ਵੀ Zone President ਅਤੇ Zone Directors ਵੱਲੋਂ JCI Ludhiana Central ਨੂੰ ਕਈ ਸਨਮਾਨ ਦਿੱਤੇ ਗਏ।
Zone President JC Somen Goyal ਨੇ JCI Ludhiana Central ਨੂੰ Most Outstanding Local Organization ਬਣਨ ’ਤੇ ਵਧਾਈ ਦਿੱਤੀ ਅਤੇ ਪੂਰੇ ਸਾਲ ਦੌਰਾਨ ਕੀਤੇ ਸ਼ਾਨਦਾਰ ਕੰਮਾਂ ਦੀ ਸ਼ਲਾਘਾ ਕੀਤੀ।
JCI Ludhiana Central ਦੇ President JFD Adv. Simranpreet Singh ਨੇ ਇਸ ਉਪਲਬਧੀ ਦਾ ਸਿਹਰਾ ਪੂਰੀ ਟੀਮ ਨੂੰ ਦਿੰਦਿਆਂ Zone President JC Somen Goyal ਅਤੇ ਪੂਰੇ Zone Governing Board ਦਾ ਉਨ੍ਹਾਂ ਦੇ ਮਾਰਗਦਰਸ਼ਨ, ਸਹਿਯੋਗ ਅਤੇ ਹੌਸਲਾ-ਅਫਜ਼ਾਈ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਨੇ Mentor JFS Pardeep Singh Mundi, ਪੂਰੀ ਟੀਮ ਅਤੇ ਉਨ੍ਹਾਂ ਸਾਰੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਪੂਰੇ ਸਾਲ ਸੰਸਥਾ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਯੋਗਦਾਨ ਪਾਇਆ।
ਉਨ੍ਹਾਂ ਕਿਹਾ, “ਇਹ ਕਿਸੇ ਇੱਕ ਵਿਅਕਤੀ ਦੀ ਜਿੱਤ ਨਹੀਂ, ਸਗੋਂ JCI Ludhiana Central ਦੇ ਹਰ ਇੱਕ ਮੈਂਬਰ ਦੀ ਜਿੱਤ ਹੈ। ਹਰ ਐਵਾਰਡ ਸਾਡੀ ਪੂਰੀ ਟੀਮ ਦੀ ਮਿਹਨਤ, ਸਮਰਪਣ ਅਤੇ Teamwork ਦਾ ਨਤੀਜਾ ਹੈ।”
ਇਸ ਉਪਲਬਧੀ ਨਾਲ JCI Ludhiana Central ਦੀ Zone-1 ਦੀਆਂ ਮੋਹਰੀ ਅਤੇ ਸਭ ਤੋਂ ਸਰਗਰਮ Local Organizations ਵਿੱਚ ਪਛਾਣ ਹੋਰ ਮਜ਼ਬੂਤ ਹੋਈ ਹੈ।
Jci Ludhiana Central Shines At Zonecon 2026 Wins most Outstanding Local Organization Title
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)