ਕਈ ਦਿਨਾਂ ਦੀ ਲਗਾਤਾਰ ਗਿਰਾਵਟ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਮੁੜ ਤੇਜ਼ੀ ਦੇਖਣ ਨੂੰ ਮਿਲੀ ਹੈ। ਸੋਮਵਾਰ, 2 ਨਵੰਬਰ ਨੂੰ ਕੌਮਾਂਤਰੀ ਅਤੇ ਘਰੇਲੂ ਬਾਜ਼ਾਰਾਂ 'ਚ ਦੋਵਾਂ ਕੀਮਤੀ ਧਾਤਾਂ ਦੇ ਭਾਅ ਵਧੇ। MCX 'ਤੇ ਦਸੰਬਰ ਡਿਲੀਵਰੀ ਵਾਲਾ ਸੋਨਾ 500 ਰੁਪਏ ਦੇ ਉਛਾਲ ਨਾਲ 1,39,200 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ, ਜਦਕਿ ਚਾਂਦੀ 2,400 ਰੁਪਏ ਮਹਿੰਗੀ ਹੋ ਕੇ 1,81,456 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦੀ ਨਜ਼ਰ ਆਈ।
ਕੌਮਾਂਤਰੀ ਬਾਜ਼ਾਰ ਕਾਮੈਕਸ 'ਤੇ ਵੀ ਤੇਜ਼ੀ ਦਰਜ ਕੀਤੀ ਗਈ। ਸੋਨੇ ਦੀ ਕੀਮਤ 0.24 ਫੀਸਦੀ ਵਧ ਕੇ 3,908.30 ਡਾਲਰ ਪ੍ਰਤੀ ਔਂਸ ਹੋ ਗਈ, ਜਦਕਿ ਚਾਂਦੀ 1.52 ਫੀਸਦੀ ਦੇ ਉਛਾਲ ਨਾਲ 50.025 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ।
ਸਰਾਫਾ ਬਾਜ਼ਾਰ 'ਚ 24 ਕੈਰੇਟ ਸੋਨੇ ਦੀ ਕੀਮਤ ਲਗਭਗ 1,39,400 ਰੁਪਏ, 22 ਕੈਰੇਟ ਦੀ 1,27,800 ਰੁਪਏ ਅਤੇ 18 ਕੈਰੇਟ ਦੀ 1,04,550 ਰੁਪਏ ਪ੍ਰਤੀ 10 ਗ੍ਰਾਮ ਰਹੀ। ਚਾਂਦੀ ਦਾ ਭਾਅ ਵੀ ਵਧ ਕੇ ਕਰੀਬ 1,82,250 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ।
ਬਾਜ਼ਾਰ 'ਚ ਇਸ ਤੇਜ਼ੀ ਪਿੱਛੇ ਮੱਧ ਪੂਰਬ ਦਾ ਤਣਾਅ, ਅਮਰੀਕਾ 'ਚ ਮਹਿੰਗਾਈ ਅਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਉਤਾਰ-ਚੜ੍ਹਾਅ ਵਰਗੇ ਕਾਰਕ ਅਹਿਮ ਮੰਨੇ ਜਾ ਰਹੇ ਹਨ। ਹਾਲਾਂਕਿ, ਪਿਛਲੀ ਗਿਰਾਵਟ ਕਾਰਨ ਸੋਨਾ ਆਪਣੇ ਰਿਕਾਰਡ ਪੱਧਰ ਤੋਂ ਕਰੀਬ 28 ਫੀਸਦੀ ਅਤੇ ਚਾਂਦੀ 40 ਫੀਸਦੀ ਤੋਂ ਵੱਧ ਹੇਠਾਂ ਆ ਚੁੱਕੀ ਹੈ।





