ਦਨੀਆਂ ਦਾ ਸਭ ਤੋਂ ਵੱਡਾ ਹਵਾਈ ਜਹਾਜ਼ ਰੂਸੀ ਹਮਲੇ ਚ ਹੋਇਆ ਤਬਾਹ

ਦਨੀਆਂ ਦਾ ਸਭ ਤੋਂ ਵੱਡਾ ਹਵਾਈ ਜਹਾਜ਼ ਂਟੋਨੋਵ 225 ਰੂਸੀ ਹਮਲੇ ਵਿੱਚ ਤਬਾਹ ਹੋ ਗਿਆ ਹੈ। ਯੂਕਰੇਨ ਦੀ ਰੱਖਿਆ ਕੰਪਨੀ ਯੂਕਰੋਬੋਰੋਨਪਰੋਮ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਨੂੰ ਮੀਰੀਆ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਜੋ ਕਿ ਇੱਕ ਕਾਰਗੋ ਜਹਾਜ਼ ਸੀ।
ਜਾਣਕਾਰੀ ਮਤਾਬਕ ਰੂਸੀ ਫੌਜ ਨੇ ਕੀਵ ਦੇ ਬਾਹਰ ਚੌਥੇ ਦਿਨ ਲੜਾਈ ਚ ਇਸ ਜਹਾਜ਼ ਨੂੰ ਤਬਾਹ ਕਰ ਦਿੱਤਾ। ਯੂਕਰੇਨ ਨੇ ਟਵੀਟ ਕੀਤਾ ਕਿ ਰੂਸੀ ਹਮਲਾਵਰਾਂ ਨੇ ਕੀਵ ਦੇ ਨੇੜੇ ਗੋਸਟੋਮੇਲ ਦੇ ਂਟੋਨੋਵ ਹਵਾਈ ਅੱਡੇ ਤੇ ਦਨੀਆ ਦੇ ਸਭ ਤੋਂ ਵੱਡੇ ਜਹਾਜ਼ ਮੀਰੀਆ ਨੂੰ ਤਬਾਹ ਕਰ ਦਿੱਤਾ। ਯੂਕਰੇਨੀ ਭਾਸ਼ਾ ਵਿੱਚ ਮੀਰੀਆ ਨੂੰ ਸਪਨਾ ਕਿਹਾ ਜਾਂਦਾ ਹੈ।
ਟਵਿੱਟਰ ਤੇ ਜਾਣਕਾਰੀ ਦਿੰਦੇ ਹੋ ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕਲੇਬਾ ਨੇ ਲਿਖਿਆ, ਇਹ ਦਨੀਆ ਦਾ ਸਭ ਤੋਂ ਵੱਡਾ ਜਹਾਜ਼ ਨ-225 ਮੀਰੀਆ (ਯੂਕਰੇਨੀਅਨ ਡਰੀਮ) ਸੀ। ਸ਼ਾਇਦ ਰੂਸ ਨੇ ਸਾਡੇ ਮੀਰੀ ਨੂੰ ਤਬਾਹ ਕਰ ਦਿੱਤਾ ਹੈ। ਪਰ ਉਹ ਸਾਡੇ ਮਜ਼ਬੂਤ, ਆਜ਼ਾਦ ਅਤੇ ਲੋਕਤੰਤਰੀ ਯੂਰਪੀ ਰਾਜ ਦੇ ਸਪਨੇ ਨੂੰ ਕਦੇ ਵੀ ਤਬਾਹ ਨਹੀਂ ਕਰ ਸਕਣਗੇ। ਅਸੀਂ ਆਪਣੇ ਉਦੇਸ਼ ਵਿੱਚ ਕਾਮਯਾਬ ਹੋਵਾਂਗੇ।




