ਕਰਾਲੀ ਚ ਬੀਤੀ ਰਾਤ ਭਿਆਨਕ ਹਾਦਸਾ ਵਾਪਰਿਆ ਜਿਸ ਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਢਾਈ ਦਰਜਨ ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਓਵਰ ਬਰਿਜ ਤੇ ਦੋ ਬੱਸਾਂ ਆਪਸ ਚ ਟਕਰਾ ਗਈਆਂ। ਹਾਸਲ ਜਾਣਕਾਰੀ ਮਤਾਬਕ ਪਾਲਮਪਰ ਤੋਂ ਦਿੱਲੀ ਜਾ ਰਹੀ ਰਾਧਾ ਸਆਮੀ ਸੰਗਤ ਦੀ ਬੱਸ ਤੇ ਹਰਿਆਣਾ ਰੋਡਵੇਜ਼ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸਾਂ ਬਰੀ ਤਰਹਾਂ ਨਕਸਾਨੀਆਂ ਗਈਆਂ ਜਿਸ ਚ ਦੋ ਲੋਕਾਂ ਦੀ ਮੌਤ ਦੀ ਖਬਰ ਹੈ ਤੇ 30 ਦੇ ਕਰੀਬ ਲੋਕ ਹਸਪਤਾਲ ਚ ਜ਼ੇਰੇ ਇਲਾਜ ਹਨ। ਜ਼ਖਮੀਆਂ ਨੂੰ ਪੀਜੀਆਈ ਚੰਡੀਗੜਹ, 32 ਸੈਕਟਰ ਚੰਡੀਗੜਹ ਤੇ ਮਹਾਲੀ ਦੇ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ। ਇਸ ਦੇ ਇਲਾਵਾ ਅੱਧੀ ਦਰਜਨ ਲੋਕ ਕਰਾਲੀ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਸਵਾਰੀਆਂ ਮਤਾਬਕ ਹਰਿਆਣਾ ਰੋਡਵੇਜ਼ ਦਾ ਡਰਾਈਵਰ ਬੱਸ ਨੂੰ ਗਲਤ ਤਰੀਕੇ ਨਾਲ ਚਲਾ ਰਿਹਾ ਸੀ।