ਗਊ ਚਰਾਂਦਾਂ ਨੂੰ ਕਬਜ਼ਾ ਮਕਤ ਕਰਨ ਲਈ ਕਬਜ਼ਾਧਾਰਕ ਖਦ ਅੱਗੇ ਆਉਣ: ਸਚਿਨ ਸ਼ਰਮਾ

ਚੰਡੀਗੜ, 10 ਮਈ: ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਰੀ ਸਚਿਨ ਸ਼ਰਮਾ ਨੇ ਗਊ ਚਰਾਂਦਾਂ ਦੇ ਕਬਜਾਧਾਰਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਊ ਚਰਾਂਦਾ ਨੂੰ ਜਲਦ ਤੋਂ ਜਲਦ ਕਬਜ਼ਾ ਮਕਤ ਕਰਨ ਲਈ ਖਦ ਅੱਗੇ ਆਉਣ। ਇਥੇ ਜਾਰੀ ਬਿਆਨ ਵਿੱਚ ਸਰੀ ਸ਼ਰਮਾ ਨੇ ਕਿਹਾ ਕਿ ਮੱਖ ਮੰਤਰੀ ਦੀ ਅਗਵਾਈ ਹੇਠ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਕਲਦੀਪ ਸਿੰਘ ਧਾਲੀਵਾਲ ਵੱਲੋਂ ਸ਼ਾਮਲਾਤ ਜਮੀਨ ਛਡਵਾਉਣ ਲਈ ਭੂ ਮਾਫੀਆ ਵਿਰੱਧ ਕੀਤੀ ਜਾ ਰਹੀ ਕਾਰਵਾਈ ਸ਼ਲਾਘਾਯੋਗ ਹੈ।
ਉਨਾਂ ਕਿਹਾ ਕਿ ਇਸ ਮਹਿੰਮ ਤਹਿਤ ਸਰਕਾਰੀ ਗਊ ਚਰਾਂਦਾਂ ਨੂੰ ਵੀ ਕਬਜ਼ਾਧਾਰੀਆਂ ਤੋਂ ਮਕਤ ਕਰਵਾਇਆ ਜਾਵੇਗਾ। ਸਰੀ ਸ਼ਰਮਾ ਨੇਕਬਜਾਧਾਰੀਆਂ ਨੂੰ ਅਪੀਲ ਕੀਤੀ ਕਿ ਕਬਜਾ ਨਾ ਛੱਡਣ ਦੀ ਸੂਰਤ ਵਿੱਚ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨਾਂ ਕਿਹਾ ਕਿ ਗਊ ਚਰਾਂਦਾਂ ਗਾਵਾਂ ਲਈ ਵੱਡਾ ਆਸਰਾ ਹਨ, ਜਿੱਥੇ ਗਾਵਾਂ ਨੂੰ ਕਦਰਤੀ ਤੌਰ ਤੇ ਹਰਾ ਚਾਰਾ, ਪੀਣ ਲਈ ਪਾਣੀ ਅਤੇ ਤਾਜੀ ਹਵਾ ਮਿਲਦੀ ਹੈ, ਜੋ ਉਨਾਂ ਲਈ ਲਾਹੇਵੰਦ ਹੈ ਪਰ ਕਈ ਲੋਕ ਨਿੱਜੀ ਸਵਾਰਥਾਂ ਲਈ ਬੇਜਬਾਨ ਗਊ ਵੰਸ਼ ਨੂੰ ਸੜਕਾਂ ਤੇ ਰਲਣ ਲਈ ਮਜਬੂਰ ਕਰ ਰਹੇ ਹਨ।
ਸਰੀ ਸ਼ਰਮਾ ਨੇ ਕਿਹਾ ਕਿ ਗਊ ਚਰਾਂਦਾਂ ਨੂੰ ਕਬਜ਼ਾਧਾਰੀ ਜਲਦ ਤੋਂ ਜਲਦ ਛੱਡਣ ਤਾਂ ਜੋ ਭਵਿੱਖ ਵਿੱਚ ਗਊ ਵੰਸ਼ ਨੂੰ ਇਸ ਜਮੀਨ ਤੇ ਰੱਖਣ ਲਈ ਯੋਗ ਉਪਰਾਲੇ ਕੀਤੇ ਜਾ ਸਕਣ ਜਿਸ ਨਾਲ ਸੜਕਾਂ ਤੇ ਘੰਮਦੀਆਂ ਗਾਵਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇ ਅਤੇ ਨਾਲ ਹੀ ਕਿਸਾਨਾਂ ਦੀਆਂ ਫਸਲਾਂ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।




