ਹਰਿਆਣਾ ਵਿੱਚ ਬਹਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ। ਜੀਂਦ ਚ ਟਰੱਕ ਅਤੇ ਪਿਕਅੱਪ ਦੀ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਚ ਪਿਕਅੱਪ ਤੇ ਸਵਾਰ 6 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 17 ਲੋਕ ਗੰਭੀਰ ਜ਼ਖਮੀ ਹੋ ਗ। ਮਰਨ ਵਾਲੇ ਸਾਰੇ ਇੱਕ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ। ਸਾਰੇ ਪਰਿਵਾਰ ਦੇ ਮਖੀ ਦੀ ਮੌਤ ਤੋਂ ਬਾਅਦ ਅਸਥੀਆਂ ਵਿਸਰਜਨ ਕਰਕੇ ਹਰਿਦਆਰ ਤੋਂ ਪਰਤ ਰਹੇ ਸਨ। ਜੀਂਦ-ਚੰਡੀਗੜਹ ਰੋਡ ਤੇ ਪਿੰਡ ਕੰਡੇਲਾ ਨੇੜੇ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਟਰੱਕ ਅਤੇ ਪਿਕਅੱਪ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਆਲੇ-ਦਆਲੇ ਦੇ ਪਿੰਡ ਚ ਵੀ ਸਣਾਈ ਦਿੱਤੀ। ਸਾਰੇ ਹਿਸਾਰ ਜ਼ਿਲਹੇ ਦੇ ਪਿੰਡ ਨਾਰਨੌਂਦ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਜ਼ਖ਼ਮੀਆਂ ਨੇ ਦੱਸਿਆ ਕਿ ਹਿਸਾਰ ਜ਼ਿਲਹੇ ਦੇ ਪਿੰਡ ਨਾਰਨੌਦ ਵਾਸੀ ਪਿਆਰੇ ਲਾਲ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ। ਸੋਮਵਾਰ ਨੂੰ ਪਰਿਵਾਰਕ ਮੈਂਬਰ ਪਿਕਅੱਪ ਗੱਡੀ ਨਾਲ ਅਸਥੀਆਂ ਵਿਸਰਜਣ ਲਈ ਹਰਿਦਆਰ ਗ ਸਨ। ਨਰਾਇਣ ਮੰਗਲਵਾਰ ਸਵੇਰੇ ਜਦੋਂ ਹਰਿਦਆਰ ਤੋਂ ਵਾਪਸ ਆ ਰਿਹਾ ਸੀ ਤਾਂ ਪਿੰਡ ਕੰਡੇਲਾ ਨੇੜੇ ਜੀਂਦ ਤੋਂ ਕੈਥਲ ਜਾ ਰਹੇ ਟਰੱਕ ਨਾਲ ਪਿਕਅੱਪ ਦੀ ਟੱਕਰ ਹੋ ਗਈ। ਹਾਦਸੇ ਵਿੱਚ ਪਿਕਅੱਪ ਦਾ ਅਗਲਾ ਹਿੱਸਾ ਪੂਰੀ ਤਰਹਾਂ ਨਕਸਾਨਿਆ ਗਿਆ। ਡਾਇਲ 112 ਦੀ ਟੀਮ ਮੌਕੇ ਤੇ ਪਹੰਚ ਗਈ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ 6 ਨੂੰ ਮਰਿਤਕ ਲਾਨ ਦਿੱਤਾ ਜਦਕਿ 17 ਜ਼ਖਮੀਆਂ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।