Netflix ਤੋਂ ਬਾਅਦ ਹੁਣ Swiggy ਐਪ ਨੇ ਪਾਸਵਰਡ ਸ਼ੇਅਰਿੰਗ ਤੇ ਲਗਾਈ ਪਾਬੰਦੀ

Netflix ਤੋਂ ਬਾਅਦ, ਹੁਣ ਫੂਡ ਡਿਲੀਵਰੀ ਦਿੱਗਜ, Swiggy ਨੇ ਪਾਸਵਰਡ ਸ਼ੇਅਰਿੰਗ ਤੇ ਰੋਕ ਲਗਾ ਦਿੱਤੀ ਹੈ। ਕੰਪਨੀ ਨੇ ਆਪਣੀ Swiggy One ਮੈਂਬਰਸ਼ਿਪ ਵਿੱਚ ਸੋਧਾਂ ਦਾ ਐਲਾਨ ਕੀਤਾ ਹੈ। ਨਵੇਂ ਬਦਲਾਵਾਂ ਦੇ ਅਨੁਸਾਰ, ਉਪਭੋਗਤਾ ਸਿਰਫ ਵੱਧ ਤੋਂ ਵੱਧ ਸਿਰਫ ਦੋ ਫੋਨਾਂ ਵਿੱਚ Swiggy One ਮੈਂਬਰਸ਼ਿਪ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਇਸ ਦਾ ਸਪੱਸ਼ਟ ਮਤਲਬ ਹੈ ਕਿ ਫੂਡ ਡਿਲੀਵਰੀ ਕੰਪਨੀ ਪਾਸਵਰਡ ਸ਼ੇਅਰਿੰਗ ਦੇ ਮੁੱਦੇ ਤੇ ਰੋਕ ਲਗਾਉਣਾ ਚਾਹੁੰਦੀ ਹੈ ਜਿਸ ਨਾਲ ਉਸ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ।
Swiggy ਨੇ ਆਪਣੇ ਗਾਹਕਾਂ ਨੂੰ ਇੱਕ ਈਮੇਲ ਰਾਹੀਂ ਕੰਪਨੀ ਦੀ ਵਨ ਮੈਂਬਰਸ਼ਿਪ ਨੀਤੀ ਵਿੱਚ ਕੀਤੇ ਗਏ ਬਦਲਾਅ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਗੱਲ ਦਾ ਐਲਾਨ ਕੀਤਾ। ਈਮੇਲ ਵਿੱਚ ਕਿਹਾ ਗਿਆ ਹੈ ਕਿ ਇਹ ਬਦਲਾਅ 8 ਫਰਵਰੀ ਤੋਂ ਲਾਗੂ ਹੋਣਗੇ ਅਤੇ Swiggy One ਮੈਂਬਰ ਦੋ ਤੋਂ ਵੱਧ ਸਮਾਰਟਫ਼ੋ ਤੇ ਇੱਕ ਖਾਤੇ ਦੀ ਵਰਤੋਂ ਨਹੀਂ ਕਰ ਸਕਣਗੇ।




