ਸਾਊਥ ਦੇ ਸੁਪਰਸਟਾਰ ਵਿਜੇ ਦੀ ਬਹੁਤ ਉਡੀਕੀ ਫ਼ਿਲਮ ‘ਜਨ ਨਾਇਕਨ’ (Jana Nayagan) ਨਾਲ ਜੁੜੀ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਫ਼ਿਲਮ ਦੀ ਰਿਲੀਜ਼ ਵਿੱਚ ਹੋ ਰਹੀ ਦੇਰੀ ਦੇ ਦੌਰਾਨ, ਇਹ ਫ਼ਿਲਮ ਇੰਟਰਨੈੱਟ 'ਤੇ ਲੀਕ ਹੋ ਗਈ ਹੈ, ਜਿਸ ਨਾਲ ਫ਼ਿਲਮ ਦੀ ਟੀਮ ਅਤੇ ਪ੍ਰਸ਼ੰਸਕਾਂ ਲਈ ਇੱਕ ਵੱਡਾ ਜਟਕਾ ਆਇਆ ਹੈ।
ਫ਼ਿਲਮ ਦੀ ਅਦਾਕਾਰਾ ਪੂਜਾ ਹੇਗੜੇ ਨੇ ਇਸ ਮਾਮਲੇ 'ਤੇ ਗੁੱਸਾ ਪ੍ਰਗਟ ਕੀਤਾ ਹੈ ਅਤੇ ਪਾਇਰੇਸੀ ਖਿਲਾਫ਼ ਆਵਾਜ਼ ਉਠਾਈ ਹੈ। ਪੂਜਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਲਿਖਿਆ, "ਮੇਰੇ ਪਿਆਰੇ ਦਰਸ਼ਕੋ, ਇੱਕ ਫ਼ਿਲਮ ਅਣਗਿਣਤ ਘੰਟਿਆਂ ਦੀ ਮਿਹਨਤ, ਰਚਨਾਤਮਕ ਜੋਖਮਾਂ ਅਤੇ ਨਿੱਜੀ ਕੁਰਬਾਨੀਆਂ ਦਾ ਨਤੀਜਾ ਹੁੰਦੀ ਹੈ। ਸਾਡੀ ਫ਼ਿਲਮ ਦਾ ਆਨਲਾਈਨ ਲੀਕ ਹੋਣਾ ਬਹੁਤ ਨਿਰਾਸ਼ਾਜਨਕ ਹੈ। ਇਹ ਸਿਰਫ਼ ਮੇਰੇ ਲਈ ਨਹੀਂ, ਬਲਕਿ ਉਸ ਹਰ ਇਨਸਾਨ ਲਈ ਦੁਖਦਾਈ ਹੈ ਜਿਸ ਨੇ ਇਸ 'ਤੇ ਦਿਨ-ਰਾਤ ਕੰਮ ਕੀਤਾ ਹੈ।"
ਉਸਨੇ ਅੱਗੇ ਕਿਹਾ ਕਿ ਇਸ ਨਾਲ ਸਿਰਫ਼ ਬਾਕਸ ਆਫਿਸ ਦੇ ਅੰਕੜਿਆਂ ਦਾ ਨੁਕਸਾਨ ਨਹੀਂ ਹੁੰਦਾ, ਬਲਕਿ ਇਹ ਉਸ ਸਨਮਾਨ ਨੂੰ ਵੀ ਖੋਹਣ ਵਰਗਾ ਹੈ ਜੋ ਹਰ ਕਲਾਕਾਰ ਅਤੇ ਟੈਕਨੀਸ਼ੀਅਨ ਨੂੰ ਮਿਲਣਾ ਚਾਹੀਦਾ ਹੈ। ਪੂਜਾ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਵਿਜੇ ਸਰ ਦੀ ਇਸ ਆਖਰੀ ਫ਼ਿਲਮ ਦਾ ਜਸ਼ਨ ਸਿਰਫ਼ ਵੱਡੇ ਪਰਦੇ 'ਤੇ ਹੀ ਮਨਾਇਆ ਜਾਣਾ ਚਾਹੀਦਾ ਹੈ। ਉਸਨੇ ਕਿਹਾ, "ਆਓ ਪਾਇਰੇਸੀ ਨੂੰ ਉਤਸ਼ਾਹਿਤ ਨਾ ਕਰੀਏ ਅਤੇ ਸਿਨੇਮਾ ਨੂੰ ਜ਼ਿੰਦਾ ਰੱਖੀਏ।"
ਜ਼ਿਕਰਯੋਗ ਹੈ ਕਿ ‘ਜਨ ਨਾਇਕਨ’ 9 ਜਨਵਰੀ 2026 ਨੂੰ ਰਿਲੀਜ਼ ਹੋਣੀ ਸੀ, ਪਰ ਕੁਝ ਦ੍ਰਿਸ਼ਾਂ ਵਿੱਚ ਸੈਂਸਰ ਬੋਰਡ ਨੇ ਇਤਰਾਜ਼ ਜਤਾਇਆ ਸੀ। ਇਸ ਲਈ ਫ਼ਿਲਮ ਦੀ ਰਿਲੀਜ਼ ਕੁਝ ਮਹੀਨਿਆਂ ਤੋਂ ਅਟਕੀ ਹੋਈ ਹੈ, ਅਤੇ ਮਾਮਲਾ ਅਦਾਲਤ ਵਿੱਚ ਜਾਣ ਕਾਰਨ ਹੁਣ ਇਸ ਦੀ ਨਵੀਂ ਰਿਲੀਜ਼ ਡੇਟ ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।
Vijay s film jana nayak leaked online pooja hegde raises voice against piracy
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)